ਇਸ ਬਾਲੀਵੁੱਡ ਸਟਾਰ ਨਾਲ 20 ਸਾਲ ਪੁਰਾਣੀ ਦੋਸਤੀ ‘ਤੇ ਦਿੱਤਾ ਬਿਆਨ

ਮੁੰਬਈ— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਨਾਲ ਦੀ 20 ਸਾਲ ਪੁਰਾਣੀ ਦੋਸਤੀ ਟੁੱਟਣ ਦੇ ਪ੍ਰਸ਼ਨ ‘ਤੇ ਰਾਜ ਸਭਾ ਦੇ ਸੰਸਦ ਮੈਂਬਰ ਅਮਰ ਸਿੰਘ ਨੇ ਇਕ ਇੰਟਰਵਿਊ ਦੌਰਾਨ ਕਿਹਾ, ”ਅਮਿਤਾਭ ਬੱਚਨ ਵੱਡੇ ਆਦਮੀ ਹਨ। ਮੇਰੇ ਜਨਮ ਦਿਨ ‘ਤੇ ਉਨ੍ਹਾਂ ਨੇ ਸੰਦੇਸ਼ ਭੇਜਿਆ ਸੀ, ਮੈਂ ਝੂਠ ਨਹੀਂ ਬੋਲਦਾ। ਮੈਂ ਆਪਣੇ ਵਲੋਂ ਸੰਬੰਧ ਤੋੜੇ ਹਨ। ਮੈਂ ਗੱਲ ਕਰਨੀ ਬੰਦ ਕਰ ਦਿੱਤੀ ਹੈ। ਉਨ੍ਹਾਂ ਨਾਲ ਮੇਰੀ ਕੋਈ ਨਾਰਾਜ਼ਗੀ ਨਹੀਂ ਹੈ, ਬਸ ਕੁਝ ਗੱਲਾਂ ਨੂੰ ਲੈ ਕੇ ਮਤਭੇਦ ਹਨ।”
ਉਨ੍ਹਾਂ ਅੱਗੇ ਦੱਸਿਆ, ”ਰਿਸ਼ਤੇ ਟੁੱਟਦੇ ਤੇ ਬਣਦੇ ਰਹਿੰਦੇ ਹਨ ਇਕਤਰਫਾ ਮੁਹੱਬਤ ਜੋ ਹੁੰਦੀ ਹੈ, ਉਸ ‘ਚ ਦਰਦ ਹੁੰਦਾ ਹੈ। ‘ਏ ਦਿਲ ਹੈ ਮੁਸ਼ਕਿਲ’ ਫਿਲਮ ‘ਚ ਹੀਰੋ ਰਣਬੀਰ ਕਪੂਰ ਹੀਰੋਇਨ ਅਨੁਸ਼ਕਾ ਨਾਲ ਪਿਆਰ ਕਰਦਾ ਹੈ, ਉਹ ਪਿਆਰ ਨਹੀਂ ਕਰਦੀ। ਮੈਂ ਸਮਰਪਿਤ ਹੋ ਗਿਆ ਅਮਿਤਾਭ ਪ੍ਰਤੀ ਪਰ ਉਹ ਨਹੀਂ ਹੋਏ। ਮੈਂ ਸਮਰਪਿਤ ਹੋ ਗਿਆ ਕਿਸੇ ਵੀ ਰਿਸ਼ਤੇ ਪ੍ਰਤੀ ਉਥੇ ਸਮਰਪਣ ਮੈਨੂੰ ਨਹੀਂ ਮਿਲਿਆ। ਇਹ ਮੇਰੀ ਗਲਤੀ ਹੈ ਕਿ ਮੈਂ ਇਕਤਰਫਾ ਮੁਹੱਬਤ ‘ਚ ਪਿਆ ਸੀ। ਕਾਰਪੈਟ ਦੀ ਕੀ ਗਲਤੀ ਹੈ ਕਿ ਉਹ ਵਿਛਿਆ ਹੋਇਆ ਹੈ ਅਤੇ ਲੋਕ ਉਸ ‘ਤੇ ਚੱਲ ਰਹੇ ਹਨ, ਉਸ ਨੂੰ ਰੌਂਦ ਰਹੇ ਹਨ। ਤੁਸੀਂ ਇਹ ਕਹਿ ਸਕਦੇ ਹੋ ਕਿ ਉਸ ਦੀ ਚਕਾਚੌਂਧ ‘ਚ ਮੱਧਵਰਗੀ ਵਿਅਕਤੀ ਆਕਰਸ਼ਿਤ ਹੋ ਗਿਆ ਸੀ। ਸਾਲਾਂ ਤਕ ਅਮਿਤਾਭ ਬੱਚਨ ਤੇ ਮੁਲਾਇਮ ਸਿੰਘ ਨਾਲ ਮੇਰੇ ਸੰਬੰਧ ਕਿਵੇਂ ਰਹੇ, ਇਹ ਤਾਂ ਉਨ੍ਹਾਂ ਤੋਂ ਪੁੱਛਿਆ ਜਾਣਾ ਚਾਹੀਦਾ। ਮੁਲਾਇਮ ਨੇ ਤਾਂ ਅਖਿਲੇਸ਼ ਨੂੰ ਸਾਫ ਕਹਿ ਦਿੱਤਾ ਸੀ ਕਿ ਅਮਰ ਸਿੰਘ ਮੇਰੇ ਭਰਾ ਹਨ, ਉਨ੍ਹਾਂ ਬਾਰੇ ਕੁਝ ਨਾ ਬੋਲੋ। ਮੈਂ ਸਵਾਭਿਮਾਨੀ  ਹਾਂ, ਹੰਕਾਰੀ ਨਹੀਂ ਹਾਂ। ਮੈਂ ਚਾਪਲੂਸੀ ਕਰਕੇ ਸੰਬੰਧ ਨਹੀਂ ਬਣਾ ਸਕਦਾ।”

Be the first to comment

Leave a Reply