
ਮੁੰਬਈ— ਬਾਲੀਵੁੱਡ ਦੀ ਦਿਗਜ਼ ਗਾਇਕਾ ਲਤਾ ਮੰਗੇਸ਼ਕਰ ਦੇ ਨਾਂ ‘ਤੇ ਠਗੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਉਨ੍ਹਾਂ ਦੇ ਨਾਂ ਦਾ ਇਸਤੇਮਾਲ ਕਰ ਲੋਕਾਂ ਨੂੰ ਮੁਰਖ ਬਣਾਉਣ ਵਾਲੀ ਇਕ ਮਹਿਲਾ ਨੂੰ ਮੁੰਬਈ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਮਹਿਲਾ ਦਾ ਨਾਂ ਰੇਵਤੀ ਖਰੇ ਹੈ। ਦਰਸਅਲ ਰੇਵਤੀ ਲੋਕਾਂ ਨੂੰ ਧੋਖਾ ਦੇਣ ਲਈ ਜ਼ਬਰਦਸਤ ਚਾਲ ਚਲਦੀ ਸੀ। ਉਸਨੇ ਲਤਾ ਮੰਗੇਸ਼ਕਰ ਦੇ ਨਾਂ ਤੋਂ ਨਕਲੀ ਲੈਟਰ ਹੈੱਡ ਬਣਾਇਆ ਹੋਇਆ ਸੀ। ਇਸ ‘ਤੇ ਲਤਾ ਜੀ ਦੇ ਨਕਲੀ ਹਸਤਾਖਸ਼ਰ ਵੀ ਹਨ।
ਰੇਵਤੀ ਇਸ ਲੈਟਰ ਹੈੱਡ ਦੇ ਰਾਹੀ ਲੋਕਾਂ ਤੋਂ ਆਰਥਿਕ ਮਦਦ ਦੀ ਮੰਗ ਕਰਦੀ ਸੀ। ਕਈ ਵੱਖ-ਵੱਖ ਪ੍ਰੋਗਰਾਮਾਂ ‘ਚ ਆਉਣ ਵਾਲੇ ਲੋਕਾਂ ਤੋਂ ਪੈਸੇ ਠੱਗਨ ਦਾ ਕੰਮ ਕਰਦੀ ਸੀ। ਮੁੰਬਈ ਦੇ ਗਾਂਵਦੇਵੀ ਪੁਲਸ ਨੇ ਉਸਦੇ ਖਿਲਾਫ IPC ਧਾਰਾ 420, 465, 468, 469 ਅਤੇ 471 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਫਿਲਹਾਲ ਰੇਵਤੀ ਫਰਾਰ ਹੈ। ਪੁਲਸ ਉਸਨੂੰ ਲੱਭਣ ‘ਚ ਲੱਗੀ ਹੋਈ ਹੈ। ਇਸ ਤੋਂ ਇਲਾਵਾ ਅਜੇ ਇਹ ਪਤਾ ਨਹੀਂ ਪਤਾ ਚੱਲ ਸਕਿਆ ਕਿ ਰੇਵਤੀ ਨੇ ਕਿੰਨੇ ਲੋਕਾਂ ਨਾਲ ਕਿੰਨੇ ਰੁਪਏ ਦੀ ਠੱਗੀ ਕੀਤੀ ਹੈ।
Leave a Reply
You must be logged in to post a comment.