ਇਸ ਮਾਂ ‘ਤੇ ਕੀ ਬੀਤੀ ਹੋਵੇਗੀ, ਇਹ ਲਫਜ਼ਾਂ ‘ਚ ਕਹਿਣਾ ਬਹੁਤ ਮੁਸ਼ਕਲ ਹੈ

ਲੰਡਨ/ਆਸਟਰੇਲੀਆ-  ਅਜਿਹੀ ਮਾਂ ਬਾਰੇ ਜਿਸ ਨੇ ਆਪਣੇ 5 ਪੁੱਤਾਂ ਨੂੰ ਜੰਗ ‘ਚ ਗੁਆਇਆ। ਇਸ ਮਾਂ ‘ਤੇ ਕੀ ਬੀਤੀ ਹੋਵੇਗੀ, ਇਹ ਲਫਜ਼ਾਂ ‘ਚ ਕਹਿਣਾ ਬਹੁਤ ਮੁਸ਼ਕਲ ਹੈ। ਜੰਗ ਦੇ 100 ਸਾਲਾਂ ਬਾਅਦ ਇਨ੍ਹਾਂ ਪੰਜਾਂ ਭਰਾਵਾਂ ਦੀ ਯਾਦ ‘ਚ ਦੁਨੀਆ ਭਰ ‘ਚ ਕਰਾਸ ਬਣਾਏ ਜਾ ਰਹੇ ਹਨ। ਇਨ੍ਹਾਂ ਨੂੰ ਮਸ਼ਹੂਰ ਲਿੰਕਨ ਲਾਈਮਸਟੋਨ ਨਾਂ ਦੇ ਪੱਥਰਾਂ ‘ਤੇ ਬਣਾਇਆ ਜਾ ਰਿਹਾ ਹੈ। ਕਿਸੇ ਨੂੰ ਫਰਾਂਸ ਤੇ ਕਿਸੇ ਨੂੰ ਆਸਟਰੇਲੀਆ ‘ਚ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇੰਗਲੈਂਡ ਦੇ ਲਿੰਕਨਸ਼ਰ ਕਾਊਂਟੀ ‘ਚ ਰਹਿਣ ਵਾਲੀ ਐਮੀ ਬੀਚੀ ਨਾਂ ਦੀ ਇਸ ਔਰਤ ਦੇ 8 ਪੁੱਤ ਤੇ 6 ਧੀਆਂ ਸਨ। ਉਸ ਦੇ 8 ਪੁੱਤਾਂ ‘ਚੋਂ 5 ਪਹਿਲੇ ਵਿਸ਼ਵ ਯੁੱਧ ‘ਚ ਮਾਰੇ ਗਏ। ਇਸ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਐਮੀ ਬੀਚੀ ਦੇ ਪੁੱਤ ਜੰਗ ‘ਚ ਗਏ ਤਾਂ ਉਸ ਦੀ ਮੁੜ ਉਨ੍ਹਾਂ ਦੀਆਂ ਮੌਤ ਦੀਆਂ ਖਬਰਾਂ ਹੀ ਘਰ ਪੁੱਜੀਆਂ ਸਨ। ਇਹ ਮਾਂ ਇਕ ਤੋਂ ਬਾਅਦ ਇਕ ਪੁੱਤ ਨੂੰ ਗਵਾਉਣ ਮਗਰੋਂ ਇੰਨੀ ਕੁ ਡਰ ਗਈ ਸੀ ਕਿ ਜਦ ਵੀ ਡਾਕੀਏ ਦੇ ਆਉਣ ਦੀ ਆਵਾਜ਼ ਆਉਂਦੀ ਤਾਂ ਉਹ ਪ੍ਰਾਰਥਨਾ ਕਰਦੀ ਸੀ ਕਿ ਹੁਣ ਉਸ ਨੂੰ ਕੋਈ ਹੋਰ ਬੁਰੀ ਖਬਰ ਨਾ ਮਿਲੇ। ਐਮੀ ਬੀਚੀ ਦਾ ਸੱਤਵਾਂ ਪੁੱਤ ਹੈਰੋਲਡ ਰੋਜ਼ੀ-ਰੋਟੀ ਦੀ ਭਾਲ ‘ਚ ਆਸਟਰੇਲੀਆ ਗਿਆ ਸੀ ਪਰ ਉਸ ਨੂੰ ਕਿਤੇ ਨੌਕਰੀ ਨਾ ਮਿਲੀ ਤਾਂ ਉਹ ਫੌਜ ‘ਚ ਭਰਤੀ ਹੋ ਗਿਆ। ਇੱਥੇ ਇਕ ਲੜਾਈ ‘ਚ ਉਸ ਦੇ ਗੋਲੀਆਂ ਵੱਜੀਆਂ ਪਰ ਵਾਲ-ਵਾਲ ਬਚ ਗਿਆ। ਇਸ ਮਗਰੋਂ ਉਸ ਨੇ ਚਿੱਠੀ ਲਿਖ ਕੇ ਮਾਂ ਨੂੰ ਇਸ ਬਾਰੇ ਦੱਸਿਆ ਸੀ ਪਰ ਫਿਰ ਕਿਸਮਤ ਨੇ ਸਾਥ ਨਾ ਦਿੱਤਾ।ਅਪ੍ਰੈਲ 1917 ‘ਚ ਗੋਲੀਆਂ ਲੱਗਣ ਨਾਲ ਉਸ ਦੀ ਮੌਤ ਹੋ ਗਈ। ਉਸ ਦੀ ਯਾਦ ‘ਚ ਆਸਟਰੇਲੀਆ ਦੇ ਪਰਥ ‘ਚ ਕਰਾਸ ਬਣਾ ਕੇ ਐਂਗਿਲਕਨ ਚਰਚ ‘ਚ ਲਗਾਇਆ ਗਿਆ। ਐਮੀ ਬੀਚੀ ਦੇ ਬਾਕੀ 4 ਪੁੱਤ ਵੀ ਹੌਲੀ-ਹੌਲੀ ਜੰਗ ‘ਚ ਮਰਦੇ ਰਹੇ ਤੇ ਹਰ ਚਿੱਠੀ ਦੇ ਨਾਲ ਉਸ ਨੂੰ ਦੁੱਖਾਂ ਦੀ ਪੰਡ ਮਿਲਦੀ ਰਹੀ। ਉਸ ਦੇ ਇਕ ਪੁੱਤ ਦੀ ਮੌਤ ਲੇਨਰਡ ਦੀ ਮੌਤ ਫਰਾਂਸ ਦੇ ਰੂਆਨ ‘ਚ ਜ਼ਹਰੀਲੀ ਗੈਸ ਕਾਰਨ ਹੋ ਗਈ ਸੀ। ਉਸ ਨੇ ਮਰਦੇ-ਮਰਦੇ ਵੀ ਮਾਂ ਨੂੰ ਚਿੱਠੀ ਲਿਖ ਕੇ ਭੇਜੀ। ਉਸ ਦੀ ਲੜਖੜਾਉਂਦੀ ਲਿਖਾਈ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ‘ਚ ਸੀ।

Be the first to comment

Leave a Reply

Your email address will not be published.


*