ਇਸ ਸਾਲ 6 ਮਹੀਨਿਆਂ ‘ਚ 92 ਅੱਤਵਾਦੀ ਢੇਰ

ਨਵੀਂ ਦਿੱਲੀ— ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਦੇ ਖਿਲਾਫ ਸੁਰੱਖਿਆ ਫੋਰਸਾਂ ਨੂੰ ਫਰੀ ਹੈਂਡ ਦਾ ਅਸਰ ਦਿੱਸਣ ਲੱਗਾ ਹੈ। ਇਸ ਸਾਲ ਦੇ ਪਹਿਲੇ 6 ਮਹੀਨਿਆਂ ‘ਚ 92 ਅੱਤਵਾਦੀਆਂ ਨੂੰ ਮਾਰ ਸੁੱਟਿਆ ਗਿਆ। 2016 ‘ਚ ਇਸੇ ਸਮੇਂ ਮਿਆਦ ‘ਚ ਮਾਰੇ ਗਏ ਅੱਤਵਾਦੀਆਂ ਦਾ ਅੰਕੜਿਆਂ 79 ਸੀ। ਅੱਤਵਾਦ ਵਿਰੋਧੀ ਕਾਰਵਾਈ ‘ਚ ਇਸ ਸਾਲ ਮਾਰੇ ਗਏ ਅੱਤਵਾਦੀਆਂ ਦਾ ਅੰਕੜਾ 2012 ਅਤੇ 2013 ਦੇ ਸਾਲਾਨਾ ਅੰਕੜਿਆਂ ਨੂੰ ਵੀ ਪਾਰ ਕਰ ਗਿਆ ਹੈ। ਉਸ ਸਮੇਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਸੱਤਾ ‘ਚ ਸੀ।
ਜੰਮੂ-ਕਸ਼ਮੀਰ ‘ਚ 2012 ‘ਚ 72, ਜਦੋਂ ਕਿ 2013 ‘ਚ 67 ਅੱਤਵਾਦੀ ਮਾਰੇ ਗਏ ਸਨ। ਉੱਥੇ ਹੀ ਰਾਜਗ ਦੇ ਕਾਰਜਕਾਲ 2014 ‘ਚ ਇਹ ਅੰਕੜਾ 110 ਪੁੱਜ ਗਿਆ। 2015 ‘ਚ ਕੁੱਲ 108, ਜਦੋਂ ਕਿ 2016 ‘ਚ 150 ਅੱਤਵਾਦੀ ਮਾਰੇ ਗਏ। ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਅੱਤਵਾਦੀਆਂ ਦੇ ਖਿਲਾਫ ਇਸ ਕਾਮਯਾਬੀ ਦਾ ਸਿਹਰਾ ਫੌਜ, ਕੇਂਦਰੀ ਫੋਰਸਾਂ, ਰਾਜ ਸਰਕਾਰ ਅਤੇ ਇੰਟੈਲੀਜੈਂਸ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ਨੂੰ ਦਿੰਦੇ ਹਨ। ਅਧਿਕਾਰੀ ਇਹ ਦੱਸਣਾ ਨਹੀਂ ਭੁੱਲੇ ਕਿ ਇਸ ਸਾਲ 2 ਜੁਲਾਈ ਤੱਕ ਮਾਰੇ ਗਏ 92 ਅੱਤਵਾਦੀਆਂ ‘ਚੋਂ ਜ਼ਿਆਦਾਤਰ ਵੱਡੇ ਅੱਤਵਾਦੀ ਚਿਹਰੇ ਸਨ। ਅਧਿਕਾਰੀ ਅਨੁਸਾਰ ਸੁਰੱਖਿਆ ਫੋਰਸਾਂ ਨੂੰ ਘਾਟੀ ‘ਚ ਲੁਕੇ ਅੱਤਵਾਦੀਆਂ ਦਾ ਪਤਾ ਲਾਉਣ ਅਤੇ ਉਨ੍ਹਾਂ ਦਾ ਸਫਾਇਆ ਕਰਨ ਲਈ ਫਰੀ ਹੈਂਡ ਦਿੱਤਾ ਗਿਆ ਹੈ। ਅੱਤਵਾਦੀਆਂ ਦੇ ਖਿਲਾਫ ਮੁਹਿੰਮ ਛੇੜਨ ਤੋਂ ਪਹਿਲਾਂ ਟੀਚੇ ਦਾ ਪੂਰਾ ਨਕਸ਼ਾ ਤਿਆਰ ਕੀਤਾ ਜਾਂਦਾ ਹੈ ਅਤੇ ਇਹ ਤੈਅ ਕੀਤਾ ਜਾਂਦਾ ਹੈ ਕਿ ਘੱਟੋ-ਘੱਟ ਨੁਕਸਾਨ ‘ਚ ਅੱਤਵਾਦੀਆਂ ਦਾ ਖਾਤਮਾ ਕਿਵੇਂ ਕੀਤਾ ਜਾਵੇ।

Be the first to comment

Leave a Reply