ਇਹ ਕਿਹੜੀ ਭਗਤੀ : ਬਾਬਾ ਬਾਲਕ ਨਾਥ ਜਾਣ ਲਈ ਕੀਤੀਆਂ ਸਨ ਤਿੰਨ ਸਨੈਚਿੰਗ

ਚੰਡੀਗੜ੍ਹ   – ਸਾਉਣ ਮਹੀਨੇ ‘ਚ ਹਰਿਦੁਆਰ ਤੋਂ ਕਾਂਵੜ ਲਿਆਉਣ ਲਈ ਰੁਪਏ ਇਕੱਠੇ ਕਰਨ ਲਈ ਬਾਈਕ ਸਵਾਰ ਨੌਜਵਾਨ ਨੇ ਸੈਕਟਰ 39 ਥਾਣਾ ਖੇਤਰ ‘ਚ ਇਕ ਘੰਟੇ ‘ਚ ਪੰਜ ਜਗ੍ਹਾ ਸਨੈਚਿੰਗ ਕੀਤੀ ਸੀ। ਇਹ ਖੁਲਾਸਾ ਐਂਟੀ ਸਨੈਚਿੰਗ ਐਂਡ ਡਕੈਤੀ ਸੈੱਲ ਨੇ ਵੀਰਵਾਰ ਨੂੰ ਮਲੋਆ ਬੱਸ ਅੱਡੇ ‘ਤੇ ਨਾਕਾ ਲਗਾ ਕੇ ਸਨੈਚਰ ਨੂੰ ਫੜਨ ਦੇ ਬਾਅਦ ਕੀਤਾ। ਸਨੈਚਰ ਦੀ ਪਛਾਣ ਮਲੋਆ ਵਾਸੀ 24 ਸਾਲਾ ਅਜੇ ਕੁਮਾਰ ਉਰਫ ਅੰਜੂ ਦੇ ਰੂਪ ‘ਚ ਹੋਈ। ਸਨੈਚਰ ਦੀ ਨਿਸ਼ਾਨਦੇਹੀ ‘ਤੇ ਪੁਲਸ ਨੇ ਉਸਦੇ ਘਰੋਂ 29 ਹਜ਼ਾਰ ਕੈਸ਼ ਅਤੇ ਖੋਹੇ ਗਏ ਪੰਜ ਔਰਤਾਂ ਦੇ ਪਰਸ ਬਰਾਮਦ ਕੀਤੇ। ਪੁੱਛਗਿਛ ‘ਚ ਅਜੇ ਨੇ ਦੱਸਿਆ ਕਿ ਉਸਨੇ ਸਨੈਚਿੰਗ ਦੀ ਵਾਰਦਾਤ ਹਰਿਦੁਆਰ ਤੋਂ ਕਾਂਵੜ ਲਿਆਉਣ ਲਈ ਕੀਤੀ ਹੈ। ਉਸ ਕੋਲ ਪੈਸੇ ਨਹੀਂ ਸੀ, ਇਸ ਲਈ ਉਸਨੇ ਔਰਤਾਂ ਦੇ ਪਰਸ ਖੋਹੇ। ਕ੍ਰਾਈਮ ਬ੍ਰਾਂਚ ਦੀ ਟੀਮ ਫੜੇ ਗਏ ਸਨੈਚਰ ਤੋਂ ਚਾਰ ਔਰਤਾਂ ਦੇ ਮੋਬਾਇਲ ਫੋਨਾਂ ਬਾਰੇ ਪੁੱਛਗਿਛ ਕਰ ਰਹੀ ਹੈ।
ਐੱਸ. ਪੀ. ਅਪ੍ਰੇਸ਼ਨ ਰਵੀ ਕੁਮਾਰ ਨੇ ਦੱਸਿਆ ਕਿ ਐਂਟੀ ਸਨੈਚਿੰਗ ਐਂਡ ਡਕੈਤੀ ਸੈੱਲ ਦੇ ਇੰਚਾਰਜ ਅਮਨਜੋਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ 39 ਥਾਣਾ ਖੇਤਰ ‘ਚ ਇਕ ਘੰਟੇ ‘ਚ ਪੰਜ ਜਗ੍ਹਾ ਸਨੈਚਿੰਗ ਕਰਨ ਵਾਲਾ ਮਲੋਆ ‘ਚ ਘੁੰਮ ਰਿਹਾ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮਲੋਆ ਬੱਸ ਅੱਡੇ ‘ਤੇ ਨਾਕਾ ਲਾਇਆ। ਸਨੈਚਰ ਬਾਈਕ ‘ਤੇ ਆਇਆ ਤਾਂ ਪੁਲਸ ਟੀਮ ਨੇ ਉਸ ਨੂੰ ਦਬੋਚ ਲਿਆ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਤਾਂ ਔਰਤਾਂ ਤੋਂ ਪਰਸ ਖੋਹਣ ਵਾਲਾ ਅਜੇ ਕੁਮਾਰ ਹੀ ਪਾਇਆ ਗਿਆ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਅਜੇ ਦੀ ਨਿਸ਼ਾਨਦੇਹੀ ‘ਤੇ ਉਸਦੇ ਘਰੋਂ 29 ਹਜ਼ਾਰ ਕੈਸ਼ ਅਤੇ ਖੋਹੇ ਗਏ ਪੰਜ ਪਰਸ ਬਰਾਮਦ ਕੀਤੇ। ਅਜੇ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਨਸ਼ਾ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਸਨੈਚਰ ਅਜੇ ਨੇ ਦੱਸਿਆ ਕਿ ਸਾਰੀਆਂ ਸਨੈਚਿੰਗ ਉਸਨੇ ਕਾਂਵੜ ਲਿਆਉਣ ਲਈ ਰੁਪਏ ਇਕੱਠੇ ਕਰਨ ਲਈ ਕੀਤੀਆਂ ਹਨ। ਐੱਸ. ਪੀ. ਰਵੀ ਕੁਮਾਰ ਨੇ ਦੱਸਿਆ ਕਿ ਜੂਨ ਮਹੀਨੇ ‘ਚ ਫੜੇ ਗਏ ਸਨੈਚਰ ਅਜੇ ਨੇ ਬਾਬਾ ਬਾਲਕ ਨਾਥ ਮੰਦਰ ਜਾਣਾ ਸੀ। ਮੰਦਰ ਜਾਣ ਲਈ ਅਜੇ ਨੇ 28 ਜੂਨ 2017 ਨੂੰ ਵੱਖ ਵੱਖ ਸੈਕਟਰਾਂ ‘ਚ ਆਪਣੇ ਸਾਥੀ ਦੇ ਨਾਲ ਤਿੰਨ ਥਾਈਂ ਸਨੈਚਿੰਗ ਦੀ ਵਾਰਦਾਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅਜੇ ਗਾਂਜਾ ਅਤੇ ਚਰਸ ਪੀਣ ਦਾ ਆਦੀ ਹੈ। ਪੁਲਸ ਨੇ ਦੱਸਿਆ ਕਿ ਅਜੇ ਸੀ. ਐੱਨ. ਐੱਸ. ਕੰਪਨੀ ‘ਚ ਡਰਾਈਵਰ ਦੀ ਨੌਕਰੀ ਕਰਦਾ ਸੀ ਪਰ ਕਿਸੇ ਕਾਰਨ ਨੌਕਰੀ ਛੁਟ ਗਈ ਸੀ।
ਸੀ. ਸੀ. ਟੀ. ਵੀ. ਫੁਟੇਜ ਤੋਂ ਫੜਿਆ ਗਿਆ ਮੁਲਜ਼ਮ
ਇਕ ਘੰਟੇ ‘ਚ ਪੰਜ ਜਗ੍ਹਾ ਸਨੈਚਿੰਗ ਕਰਨ ਵਾਲੇ ਸਨੈਚਰ ਨੂੰ ਫੜਨ ‘ਚ ਸੀ. ਸੀ. ਟੀ. ਵੀ. ਫੁਟੇਜ ਅਹਿਮ ਸੁਰਾਗ ਸੀ। ਸਨੈਚਿੰਗ ਕਰਦਾ ਹੋਇਆ ਅਜੇ ਸੀ. ਸੀ. ਟੀ. ਵੀ. ‘ਚ ਕੈਦ ਹੋ ਗਿਆ ਸੀ। ਪੁਲਸ ਨੇ ਫੁਟੇਜ ਨੂੰ ਆਪਣੇ ਸੋਰਸ ਅਤੇ ਜਾਣਕਾਰਾਂ ਕੋਲ ਭੇਜੀ ਸੀ। ਇਸ ਦੌਰਾਨ ਕ੍ਰਾਈਮ ਬ੍ਰਾਂਚ ਨੂੰ ਪਤਾ ਲੱਗ ਗਿਆ ਸੀ ਕਿ ਸਨੈਚਿੰਗ ਕਰਨ ਵਾਲਾ ਨੌਜਵਾਨ ਮਲੋਆ ਦਾ ਰਹਿਣ ਵਾਲਾ ਹੈ। ਇਸ ਦੇ ਬਾਅਦ ਪੁਲਸ ਨੇ ਉਸਨੂੰ ਦਬੋਚ ਲਿਆ।

Be the first to comment

Leave a Reply