ਇਹ ਕੋਈ ਅੱਤਵਾਦ ਹਮਲਾ ਨਹੀਂ ਤੇ ਨਾਂਹੀ ਹੀ ਘਟਨਾ ਵਿੱਚ ਕੋਈ ਹੋਇਆ ਜਾਨੀ ਨੁਕਸਾਨ

ਰੋਮ ਇਟਲੀ – ਬੀਤੇ ਦਿਨ ਰੋਮ ਸ਼ਹਿਰ ਵਿੱਚ ਇੱਕ ਸਰਕਾਰੀ ਬਸ ਫਲੈਮਬਸ ਨੰਬਰ 9 ਇੱਕ ਧਮਾਕੇ ਦੇ ਬਾਅਦ ਤੇਜ ਅੱਗ ਦੀਆਂ ਤੇਜ ਲਪਟਾਂ ਵਿੱਚ ਘਿਰ ਗਈ ਪਰ ਸਰਕਾਰੀ ਰਿਪੋਰਟ ਅਨੁਸਾਰ ਇਹ ਕੋਈ ਅੱਤਵਾਦੀ ਹਮਲਾ ਨਹੀਂ ਸੀ ਤੇ ਰੋਮ ਸ਼ਹਿਰ ਵਿੱਚ ਅਜਿਹੀ 9ਵੀਂ ਘਟਨਾ ਹੈ ਜਿਸ ਵਿੱਚ ਇੱਕ ਸਰਕਾਰੀ ਬੱਸ ਜਿਹੜੀ ਕਿ 15 ਸਾਲ ਪੁਰਾਣੀ ਸੀ ਅੱਗ ਨਾਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਇਸ ਘਟਨਾ ਵਿੱਚ ਸਭ ਸਵਾਰੀਆਂ ਸੁੱਰਖਿਅਤ ਹਨ ,ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਜਦੋਂ ਕਿ ਇੱਕ ਅਖ਼ਬਾਰ ਰੋਮ ਟੂਡੇ ਨੇ ਇੱਕ ਯਾਤਰੀ ਦੀ ਬਾਂਹ ਜਲਣੇ ਦੀ ਪੁਸ਼ਤੀ ਕੀਤੀ ਹੈ।ਜਦੋਂ ਇਸ ਬੱਸ ਨੂੰ ਅੱਗ ਲੱਗੀ ਤਾਂ ਘਟਨਾ ਸਥਾਨ ਉੱਤੇ ਪਹੁੱਚੇ ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਨੇ ਅੱਗ ਦੀਆਂ ਲਪਟਾਂ ਅਤੇ ਟਾਇਰਾਂ ਦੇ ਜਲਣ ਕਾਰਨ ਹੋ ਰਹੇ ਧਮਾਕੇ ਤੋਂ ਬਚਾਅ ਲਈ ਆਲੇ ਦੁਆਲੇ ਦੇ ਘਰਾਂ ਵਾਲੇ ਰਹਿੰਦੇ ਲੋਕਾਂ ਨੂੰ ਘਰ ਦੀਆਂ ਦਰਵਾਜੇ ਤਾਕੀਆਂ ਬੰਦ ਕਰਨ ਦੀ ਨਿਰਦੇਸ਼ ਦਿੱਤੇ ਤਾਂ ਜੋ ਕਿਸੇ ਦਾ ਕੋਈ ਹੋਰ ਨੁਕਸਾਨ ਨਾ ਹੋ ਸਕੇ