ਇਜ਼ਰਾਇਲ ਦੇ ਐਂਟੀ ਟੈਂਕ ਗਾਇਡੇਡ ਮਿਜ਼ਾਇਲ ਬਣਾਏ ਜਾਣਗੇ ਭਾਰਤ ‘ਚ

ਨਵੀਂ ਦਿੱਲੀ  : ਭਾਰਤ ‘ਚ ਮਿਜ਼ਾਇਲ ਪਾਵਰ ਦਾ ਹਬ ਮੰਨਿਆ ਜਾਣ ਵਾਲਾ ਸ਼ਹਿਰ ਹੁਣ ਜਲਦ ਹੀ ਰੱਖਿਆ ਖੇਤਰ ‘ਚ ਨਵੀਂ ਤਾਕਤ ਦੇਣ ਵਾਲਾ ਹੈ। ਹੁਣ ਇਹ ਇਜ਼ਰਾਇਲ ਦੇ ਐਂਟੀ ਟੈਂਕ ਗਾਇਡੇਡ ਮਿਜ਼ਾਇਲ ‘ਸਪਾਇਕ ਐੱਮ.ਆਰ.’ ਬਣਾਏ ਜਾਣਗੇ। ਇਕ ਵਾਰ ‘ਸਪਾਇਕ ਐੱਮ.ਆਰ.’ ਬਣਾਉਣ ਦੀ ਤਿਆਰੀ ਹੋ ਜਾਵੇ ਤਾਂ ਕਲਿਆਣੀ ਰਾਫੇਲ ਐਡਵਾਂਸਡ ਸਿਸਟਮ (ਕੇ.ਆਰ.ਏ.ਐੱਸ.) ਜੋ ਕਿ ਇਜ਼ਰਾਇਲ ਅਤੇ ਭਾਰਤ ਦੀ ਇਕ ਸੰਯੁਕਤ ਇਕਾਈ ਹੈ, ਇਕ ਮਹੀਨੇ ‘ਚ 200 ਮਿਜ਼ਾਇਲ ਦਾ ਉਤਪਾਦਨ ਕਰੇਗੀ। ‘ਸਪਾਇਕ ਐੱਮ.ਆਰ.’ ਮਿਜ਼ਾਇਲ ਦੀ ਮਾਰਕ ਸਮਰੱਥਾ 2.5 ਕਿਲੋਮੀਟਰ ਹੈ ਅਤੇ ਇਹ ਦੁਸ਼ਮਣਾ ਨੂੰ ਖਤਮ ਕਰਨ ਦੇ ਕਾਬਲ ਹੈ। ਭਾਰਤੀ ਫੌਜ ਪਹਿਲਾਂ ਹੀ ਇਸ ਨੂੰ ਟੈਸਟ ਕਰ ਚੁੱਕੀ ਹੈ। ਇਸ ਦਾ ਟੈਸਟ ਰੇਗਿਸਤਾਨ ‘ਚ ਕੀਤਾ ਗਿਆ ਸੀ। ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਇਸ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ।
‘ਸਪਾਇਕ ਐੱਮ.ਆਰ.’ ਤੀਜਾ ਜਨਰਲ ਪੋਰਟੇਬਲ ਮਲਟੀ ਪਰਪਜ ਇਲੈਕਟਰੋ-ਆਪਟਿਕਲ ਮਿਜ਼ਾਇਲ ਵੈਪਨ ਸਿਸਟਮ ਹੈ। ਇਸ ਦਾ ਭਾਰ ਕਰੀਬ 12 ਕਿਲੋ ਹੁੰਦਾ ਹੈ। ਇਸ ਮਿਜ਼ਾਇਲ ਨੂੰ ਵਾਰਸ਼ਿਪ, ਹੈਲੀਕਾਪਟਰ ਜਾਂ ਟ੍ਰਾਈਪਾਡ ਦੇ ਜ਼ਰੀਏ ਲਾਂਚ ਕੀਤਾ ਜਾ ਸਕਦਾ ਹੈ। ਕੇ.ਆਰ.ਏ.ਐੱਸ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ”ਐਂਟੀ ਟੈਂਕ ਮਿਜ਼ਾਇਲ ਸਿਸਟਮ ਦੁਨੀਆ ‘ਚ ਸਭ ਤੋਂ ਪ੍ਰਮੁੱਖ ਹੈ। ਇਹ 200 ਮੀਟਰ ਤੋਂ 2500 ਮੀਟਰ ਤਕ ਹਮਲਾ ਕਰ ਸਕਦਾ ਹੈ। ਇਸ ਨਾਲ ਕਿਸੇ ਵੀ ਟੈਂਕ ‘ਤੇ ਅਸਾਨੀ ਨਾਲ ਨਿਸ਼ਾਨਾ ਲਗਾਇਆ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਇਲ ਇਸ ਮਿਜ਼ਾਇਲ ਦੀ ਵਰਤੋਂ ਪਹਿਲਾਂ ਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਿਜ਼ਾਇਲ ਨੂੰ ਬਣਾਉਣ ਲਈ ਕਈ ਪੜਾਅ ਹਨ ਜੋ ਵੱਖ-ਵੱਖ ਕੰਪਨੀਆਂ ਪੂਰਾ ਕਰਨਗੀਆਂ ਪਰ ਭਾਰਤ ਡਾਇਨਮਿਕਸ ਇਸ ਨੂੰ ਵਰਤੋਂ ਦੇ ਕਾਬਲ ਬਣਾਵੇਗਾ।

Be the first to comment

Leave a Reply