ਇਜ਼ਰਾਈਲ ਨੇ ਸੀਰੀਆ ਦੇ ਰਾਸ਼ਟਰਪਤੀ ਨੂੰ ਖਤਮ ਕਰਨ ਦੀ ਦਿੱਤੀ ਧਮਕੀ

ਇਜ਼ਰਾਈਲ – ਈਰਾਨ ਵਿਚ ਵਧਦੇ ਤਣਾਅ ਦੇ ਵਿਚ ਇਜ਼ਰਾਈਲ ਨੇ ਸੀਰੀਆ ਨੂੰ ਧਮਕੀ ਦਿੱਤੀ ਹੈ। ਇਜ਼ਰਾਈਲ ਦੇ ਊਰਜਾ ਮੰਤਰੀ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਜੇਕਰ ਸੀਰੀਆ ਨੇ ਈਰਾਨ ਨੂੰ ਅਪਣੀ ਜ਼ਮੀਨ ਦਾ ਇਸਤੇਮਾਲ ਕਰਨ ਲਈ ਨਹੀਂ ਰੋਕਿਆ ਤਾਂ ਅਸੀਂ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਖਤਮ ਕਰ ਦੇਣਗੇ। ਦੱਸ ਦੇਈਏ ਕਿ ਇਜ਼ਰਾਈਲ, ਈਰਾਨ ਨੂੰ ਅਪਣਾ ਸਭ ਤੋਂ ਵੱਡਾ ਦੁਸ਼ਮਨ ਮੰਨਦਾ ਹੈ। ਪਿਛਲੇ ਹਫ਼ਤੇ ਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਕੋਲ ਅਜਿਹੇ ਦਸਤਾਵੇਜ਼ ਮੌਜੂਦ ਹਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਈਰਾਨ ਨੇ ਪਰਮਾਣੂ ਹਥਿਆਰ ਬਣਾਉਣ ਦੀ ਤਿਆਰੀ ਪੂਰੀ ਕਰ ਲਈ ਹੈ। ਇਜ਼ਰਾਈਲ ਦੇ ਊਰਜਾ ਮੰਤਰੀ ਅਤੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਕਰੀਬੀ ਯੁਵਲ ਨੇ ਕਿਹਾ ਕਿ ਜੇਕਰ ਅਸਦ ਨੇ ਸੀਰੀਆ ਨੂੰ ਈਰਾਨ ਦਾ ਸੈਨਿਕ ਬੇਸ ਬਣਨ ਤੋਂ ਨਹੀਂ ਰੋਕਿਆ ਅਤੇ ਸਾਡੇ ਉਪਰ ਹਮਲੇ ਦੇ ਲਈ ਇਸਤੇਮਾਲ ਹੋਣ ਦਿੱਤਾ ਤਾਂ ਉਨ੍ਹਾਂ ਪਤਾ ਹੋਣ ਚਾਹੀਦਾ ਕਿ ਉਨ੍ਹਾਂ ਦਾ ਅੰਤ ਨਜ਼ਦੀਕ ਹੈ। ਇਹ ਬਿਲਕੁਲ ਨਾ ਮਨਜ਼ੂਰ ਹੈ ਕਿ ਅਸਦ ਚੁੱਪਚਾਪ ਅਪਣੇ ਮਹਿਲ ਵਿਚ ਬੈਠ ਕੇ ਅਪਣੀ ਸੱਤਾ ਮੁੜ ਬਣਾਉਣ ਅਤੇ ਸੀਰੀਆ ਨੂੰ ਇਜ਼ਰਾਈਲ ‘ਤੇ ਹਮਲੇ ਦਾ ਜ਼ਰੀਆ ਬਣਨ ਦੇਵੇ। ਜੇਕਰ ਅਸਦ ਈਰਾਨ ਨੂੰ ਅਪਣੇ ਇੱਥੋਂ ਕੰਮ ਕਰਨ ਦਿੰਦੇ ਹਨ ਤਾਂ ਅਸੀਂ ਉਨ੍ਹਾਂ ਖਤਮ ਕਰ ਦੇਵਾਂਗੇ ਅਤੇ ਉਨ੍ਹਾਂ ਦੀ ਸੱਤਾ ਡੇਗ ਦੇਵਾਂਗੇ। ਦੱਸ ਦੇਈਏ ਕਿ ਪਿਛਲੇ ਮਹੀਨੇ 9 ਤਾਰੀਕ ਨੂੰ ਦੋ ਐਫ-15 ਲੜਾਕੂ ਜਹਾਜ਼ ਨੇ ਸੀਰੀਆ ਸਥਿਤ ਈਰਾਨ ਦੇ ਬੇਸ ‘ਤੇ ਹਮਲਾ ਕੀਤਾ ਸੀ। ਇਸ ਵਿਚ ਸੱਤ ਈਰਾਨੀ ਸੈਨਿਕ ਸਲਾਹਕਾਰ ਅਤੇ ਈਰਾਨ ਦੇ ਕੁਝ ਸੈÎਨਿਕ ਮਾਰੇ ਗਏ ਸੀ। ਰੂਸ ਅਤੇ ਈਰਾਨ ਦੋਵਾਂ ਨੇ ਹੀ ਇਸ ਦੇ ਪਿੱਛੇ ਇਜ਼ਰਾਈਲ ਦਾ ਹੱਥ ਦੱਸਿਆ ਸੀ। ਹਾਲਾਂਕਿ ਇਜ਼ਰਾਈਲ ਨੇ ਦੋਸ਼ਾਂ ਦਾ ਕੋਈ ਜਵਾਬ ਨਹੀਂ ਦਿੱਤਾ।