ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਮਹਿਲਾ ਏਸ਼ੇਜ਼ ਸੀਰੀਜ਼ ਚੱਲ ਰਹੀ

ਨਵੀਂ ਦਿੱਲੀ — ਕ੍ਰਿਕਟ ਦੇ ਮੱਕੇ ਕਹੇ ਜਾਣ ਵਾਲੇ ਲਾਰਡਸ ਕ੍ਰਿਕਟ ਗਰਾਊਂਡ ਵਿਚ ਅੱਜ ਤੋਂ 24 ਸਾਲ ਪਹਿਲਾਂ ਆਸਟਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਨੇ ਇਕ ਕਾਰਨਾਮਾ ਕੀਤਾ ਸੀ। ਸ਼ੇਨ ਵਾਰਨ ਦੇ ਇਸ ਕਾਰਨਾਮੇ ਨੂੰ ‘ਬਾਲ ਆਫ ਦਿ ਸੇਂਚੁਰੀ’ ਦਾ ਨਾਮ ਦਿੱਤਾ ਗਿਆ ਸੀ। ਹੁਣ 24 ਸਾਲ ਬਾਅਦ ਇਕ ਵਾਰ ਫਿਰ ਤੋਂ ਆਸਟਰੇਲੀਆ ਦੀ ਹੀ ਇਕ ਖਿਡਾਰਨ ਨੇ ਇਸ ਚਮਤਕਾਰ ਨੂੰ ਫਿਰ ਕਰਕੇ ਵਿਖਾਇਆ ਹੈ। ਆਸਟਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਲੈੱਗ ਸਪਿਨਰ ਅਮਾਂਡਾ ਜੇਡ ਵੇਲਿੰਗਟਨ ਨੇ ਇਕ ਅਜਿਹੀ ਗੇਂਦ ਸੁੱਟੀ, ਜਿਸਨੂੰ ‘ਬਾਲ ਆਫ ਦਿ ਸੇਂਚੁਰੀ’ ਕਿਹਾ ਜਾ ਰਿਹਾ ਹੈ। ਦੱਸ ਦਈਏ ਕਿ, ਇਨ੍ਹੀਂ ਦਿਨੀਂ ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਮਹਿਲਾ ਏਸ਼ੇਜ਼ ਸੀਰੀਜ਼ ਚੱਲ ਰਹੀ ਹੈ।

Be the first to comment

Leave a Reply