ਇੰਗਲੈਂਡ ਦੀ ਟੀਮ ਵੱਧ ਸੰਤੁਲਿਤ

ਕਾਰਡਿਫ – ਪਾਕਿਸਤਾਨ ਵਿਰੁੱਧ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਪਹਿਲੇ ਸੈਮੀ ਫਾਈਨਲ ਮੈਚ ਵਿੱਚ ਕੱਲ੍ਹ ਇੰਗਲੈਂਡ ਦਾ ਪੱਲੜਾ ਪਾਕਿਸਤਾਨ ਉੱਤੇ ਭਾਰੂ ਪਵੇਗਾ। ਉਸਦੀਆਂ ਨਜ਼ਰਾਂ 50 ਓਵਰਾਂ ਵਿੱਚ ਆਪਣੇ ਪਹਿਲੇ ਆਈਸੀਸੀ ਖ਼ਿਤਾਬ ਵੱਲ੍ਹ ਅਗਲਾ ਕਦਮ ਵਧਾਉਣ ਉੱਤੇ ਹੋਣਗੀਆਂ। ਤਿੰਨ ਵਾਰ ਵਿਸ਼ਵ ਕੱਪ ਫਾਈਨਲ ਖੇਡ ਚੁੱਕਾ ਇੰਗਲੈਂਡ ਪਿਛਲੇ 42 ਸਾਲ ਵਿੱਚ 50 ਓਵਰਾਂ ਦੀ ਕ੍ਰਿਕਟ ਵਿੱਚ ਕੋਈ ਖ਼ਿਤਾਬ ਨਹੀ ਜਿੱਤ ਸਕਿਆ। ਇਓਨ ਮੋਰਗਨ ਦੀ ਅਗਵਾਈ ਵਿੱਚ ਇੰਗਲੈਂਡ ਦੀ ਟੀਮ ਕਾਫੀ ਸੰਤੁਲਿਤ ਹੈ ਅਤੇ ਇਸ ਵਾਰ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਹੈ। 2015 ਦਾ ਵਿਸ਼ਵ ਕੱਪ ਜੋ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਹੋਇਆ ਸੀ , ਦੇ ਪਹਿਲੇ ਗੇੜ ਵਿੱਚੋਂ ਬਾਹਰ ਹੋਣ ਬਾਅਦ ਇੰਗਲੈਂਡ ਨੇ ਪੂਰੀ ਤਿਆਰੀ ਕੀਤੀ ਹੈ। ਦੂਜੇ ਪਾਸੇ ਪਹਿਲੇ ਮੈਚ ਵਿੱਚ ਭਾਰਤ ਤੋਂ ਹਾਰਨ ਬਾਅਦ ਪਾਕਿਸਤਾਨ ਨੇ ਚੰਗੀ ਵਾਪਸੀ ਕੀਤੀ ਹੈ। ਇੰਗਲੈਂਡ ਨੇ ਆਪਣੇ ਪ੍ਰਦਰਸ਼ਨ ਵਿੱਚ ਜ਼ਬਰਦਸਤ ਸੁਧਾਰ ਕੀਤਾ ਹੈ। ਪਿਛਲੇ ਸਾਲ ਆਪਣੀ ਸਰਜ਼ਮੀ ਉੱਤੇ ਪਾਕਿਸਤਾਨ ਨੂੰ ਇੱਕ ਰੋਜ਼ਾ ਲੜੀ ਵਿੱਚ 4-1 ਨਾਲ ਹਰਾਇਆ ਸੀ। ਇੰਗਲੈਂਡ ਕੋਲ ਵੇਨ ਸਟੋਕਸ ਵਰਗਾ ਸਰਵੋਤਮ ਹਰਫ਼ਨਮੌਲਾ ਖਿਡਾਰੀ ਹੈ। ਉਹ ਗੇਂਦ ਅਤੇ ਬੱਲੇ ਦੇ ਨਾਲ ਕਿਸੇ ਵੀ ਟੀਮ ਦੇ ਪਰਖਚੇ ਉਡਾ ਸਕਦਾ ਹੈ। ਇਹੀ ਵਜ੍ਹਾ ਹੈ ਕਿ ਉਹ ਆਈਪੀਐੱਲ ਵਿੱਚ 20 ਲੱਖ ਡਾਲਰ ਵਿੱਚ ਵਿਕਿਆ ਹੈ। ਜੋ ਰੂਟ ਵੀ ਵਿਸ਼ਵ ਪੱਧਰ ਦਾ ਬੱਲੇਬਾਜ਼ ਹੈ ਜੋ ਫਰਮ ਵਿੱਚ ਹੈ। ਮੱਧਕ੍ਰਮ ਵਿੱਚ ਮੋਰਗਨ ਅਤੇ ਜੋਸ ਬਟਲਰ ਹਨ ਜਦੋਂਕਿ ਸਲਾਮੀ ਬੱਲੇਬਾਜ਼ ਅਲੈਕਸ ਹੇਲਸ ਅਤੇ ਜਾਸਲ ਸਿਖ਼ਰਲੇ ਕ੍ਰਮ ਵਿੱਚ ਚੰਗੀ ਸ਼ੁਰੂਆਤ ਦੇ ਰਹੇ ਹਨ।

Be the first to comment

Leave a Reply