ਇੰਗਲੈਂਡ ਦੇ ਨਿਊਜ਼ਪੇਪਰ ‘ਦਿ ਸੰਨ’ ਵਲੋਂ ਏਸ਼ੇਜ ਸੀਰੀਜ਼ ਦੇ ਤੀਸਰੇ ਟੈਸਟ ਨੂੰ ਫਿਕਸ ਕਰਨ ਦੇ ਇਲਜ਼ਾਮ ਵਿਚ ਦੋ ਭਾਰਤੀਆਂ ਦਾ ਨਾਂ ਆਇਆ ਸਾਹਮਣੇ

ਨਵੀਂ ਦਿੱਲੀ— ਇੰਗਲੈਂਡ ਦੇ ਨਿਊਜ਼ਪੇਪਰ ‘ਦਿ ਸੰਨ’ ਵਲੋਂ ਏਸ਼ੇਜ ਸੀਰੀਜ਼ ਦੇ ਤੀਸਰੇ ਟੈਸਟ ਨੂੰ ਫਿਕਸ ਕਰਨ ਦੇ ਇਲਜ਼ਾਮ ਵਿਚ ਦੋ ਭਾਰਤੀਆਂ ਦਾ ਨਾਂ ਸਾਹਮਣੇ ਆਇਆ ਹੈ। ਰਿਪੋਰਟ ਦੇ ਅਨੁਸਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੁਕੀ ਨੇ ਇਹ ਸਵੀਕਾਰ ਕੀਤਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਵਿਚ ਵੀ ਸਪਾਟ ਫਿਕਸਿੰਗ ਹੋਇਆ ਸੀ। ਬੁਕੀ ਨੇ ਖੁਲਾਸਾ ਕੀਤਾ ਹੈ ਕਿ ਇਕ ਸਾਬਕਾ ਟੈਸਟ ਖਿਡਾਰੀ ਨੇ ਵਾਇਡ ਗੇਂਦ ਪਾਉਣ ਲਈ ਡੇਢ ਕਰੋੜ ਰੁਪਏ ਲਏ ਸੀ। ਸ਼ੁਰੂਆਤੀ ਜਾਂਚ ਵਿਚ ਦੋਨਾਂ ਭਾਰਤੀ ਬੁਕੀਆਂ ਦੀ ਪਛਾਣ ਸੋਬਰਸ ਜੋਬਨ ਅਤੇ ਪ੍ਰਿਆਂਕ ਸਕਸੇਨਾ ਦੇ ਰੂਪ ਵਿਚ ਹੋਈ ਹੈ, ਜਿਨ੍ਹਾਂ ਨੇ ਪਰਥ ਵਿਚ ਖੇਡੇ ਜਾਣ ਵਾਲੇ ਏਸ਼ੇਜ਼ ਸੀਰੀਜ਼ ਦੇ ਤੀਸਰੇ ਟੈਸਟ ਮੈਚ ਨੂੰ ਫਿਕਸ ਕਰਨ ਦਾ ਦਾਅਵਾ ਕੀਤਾ ਸੀ। ਜੋਬਨ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਟੀ20 ਵਰਗੀ ਲੀਗ ਨੂੰ ਵੀ ਚਲਾਕੀ ਨਾਲ ਬਦਲਿਆ ਜਾ ਸਕਦਾ ਹੈ। ਜੋਬਨ ਨੇ ਦਾਅਵਾ ਕੀਤਾ ਕਿ ਆਈ.ਪੀ.ਐੱਲ. ਦੇ 18 ਖੇਡਾਂ ਲਈ ਦੋ ਟੀਮਾਂ ਪਹਿਲਾਂ ਤੋਂ ਹੀ ਫਿਕਸ ਹੋ ਗਈਆਂ ਸਨ। ਇਸਦੇ ਨਾਲ ਹੀ ਜੋਬਨ ਨੇ ਕਿਹਾ ਕਿ ਸਾਬਕਾ ਟੈਸਟ ਗੇਂਦਬਾਜ਼ ਨੂੰ ਵਾਈਡ ਗੇਂਦ ਪਾਉਣ ਲਈ ਡੇਢ ਕਰੋੜ ਰੁਪਏ ਦਿੱਤੇ ਗਏ ਸਨ ਤਾਂ ਕਿ ਟੀ20 ਖੇਡ ਵਿਚ ਰਨਰੇਟ ਨੂੰ ਚਲਾਕੀ ਨਾਲ ਬਦਲਿਆ ਜਾ ਸਕੇ। ‘ਦਿ ਸੰਨ’ ਅਤੇ ਬੁਕੀ ਜੋਬਨ ਵਿਚਾਲੇ ਹੋਈ ਗੱਲਬਾਤ ਵਿਚ ਜੋਬਨ ਨੇ ਰਿਪੋਰਟਰ ਨੂੰ ਕਿਹਾ, “ਮੈਂ ਤੁਹਾਨੂੰ ਪਰਥ ਵਿਚ ਖੇਡੇ ਜਾਣ ਵਾਲੇ ਏਸ਼ੇਜ਼ ਟੈਸਟ ਵਿਚ ਕੰਮ ਦੇਵਾਂਗਾ। ਰਿਪੋਰਟਰ ਨੇ ਕਿਹਾ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਤੀਸਰੇ ਟੈਸਟ ਵਿਚ ਕੁਝ ਮਿਲ ਸਕਦਾ ਹੈ। ਇਸ ਉੱਤੇ ਜੋਬਨ ਕਹਿੰਦਾ“ਹੈ, ਏਸ਼ੇਜ਼ ਦੇ ਸੈਸ਼ਨ ਵਿਚ, ਹੋ ਸਕਦਾ ਹੈ ਪਹਿਲੇ ਦਿਨ ਜਾਂ ਦੂਜੇ ਦਿਨ।”

Be the first to comment

Leave a Reply