ਇੰਟਰਨੈਸ਼ਨਲ ਰੇਟਿੰਗ ਏਜੰਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ਵ ਦਾ ਤੀਜਾ ਹਰਮਨ-ਪਿਆਰਾ ਨੇਤਾ ਦੱਸਿਆ

ਨਵੀਂ ਦਿੱਲੀ — ਇੰਟਰਨੈਸ਼ਨਲ ਰੇਟਿੰਗ ਏਜੰਸੀ(ਗੈਲਪ) ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ਵ ਦਾ ਤੀਜਾ ਸਭ ਤੋਂ ਹਰਮਨ-ਪਿਆਰਾ ਨੇਤਾ ਦੱਸਿਆ ਹੈ। ਗੈਲਪ ਇੰਟਰਨੈਸ਼ਨਲ ਨੇ ਇਹ ਸਰਵੇਖਣ 50 ਦੇਸ਼ਾਂ ਦੇ ਵੱਖ-ਵੱਖ ਲੋਕਾਂ ਤੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਅਧਾਰ ‘ਤੇ ਕੀਤਾ ਹੈ। ਇਸ ਸਰਵੇਖਣ ਲਈ ਵੱਖ-ਵੱਖ ਦੇਸ਼ਾਂ ਦੇ 53,769 ਲੋਕਾਂ ਨੇ ਆਪਣੀ ਰਾਏ ਦਿੱਤੀ ਹੈ। ਇਨ੍ਹਾਂ ਲੋਕਾਂ ਨੇ ਕੋਲੋਂ ਪਸੰਦੀਦਾ ਨੇਤਾ ਬਾਰੇ ਪੁੱਛਿਆ ਗਿਆ ਸੀ। ਗੈਲਪ ਦੇ ਇਸ ਸਰਵੇਖਣ ਤੋਂ ਬਾਅਦ ਮੋਦੀ ਦੁਨੀਆਂ ਦੇ ਪਹਿਲੇ ਤਿੰਨ ਨੇਤਾਵਾਂ ‘ਚ ਸ਼ਾਮਲ ਹਨ। ਇਸ ਸਰਵੇਖਣ ਅਨੁਸਾਰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋ ਨੂੰ ਪਹਿਲੇ ਅਤੇ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਨੂੰ ਦੂਸਰੇ ਸਥਾਨ ‘ਤੇ ਦੱਸਿਆ ਗਿਆ ਹੈ। ਏਜੰਸੀ ਨੇ ਮੈਕਰੋ ਨੂੰ 21, ਏਂਜਲਾ ਮਰਕਲ ਨੂੰ 20 ਅਤੇ ਪ੍ਰਧਾਨ ਮੰਤਰੀ ਮੋਦੀ ਨੂੰ 8 ਅੰਕ ਜਦੋਂਕਿ 7 ਅੰਕਾਂ ਨਾਲ ਚੌਥੇ ਸਥਾਨ ‘ਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ, 6 ਅੰਕਾਂ ਨਾਲ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਪੰਜਵੇਂ ਸਥਾਨ ‘ਤੇ ਦੱਸੇ ਗਏ ਹਨ। ਵੱਖ-ਵੱਖ ਦੇਸ਼ਾਂ ‘ਚ ਹੋਏ ਇਸ ਸਰਵੇਖਣ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਹ ਸਰਵੇ ਅਕਤੂਬਰ ਤੋਂ ਦਸੰਬਰ 2017 ‘ਚ ਕੀਤਾ ਗਿਆ। ਇਹ ਨਤੀਜੇ ਉਸ ਸਮੇਂ ਆਏ ਹਨ ਜਦੋਂਕਿ 22 ਜਨਵਰੀ ਨੂੰ ਮੋਦੀ ਵਰਲਡ ਇਕੋਨਾਮਿਕ ਫੋਰਮ(ਦਾਵੋਸ) ਬੈਠਕ ‘ਚ ਹਿੱਸਾ ਲੈਣ ਜਾ ਰਹੇ ਹਨ।

Be the first to comment

Leave a Reply