ਇੰਡਸਟ੍ਰਲਿਸਟ ਗੁਰਮੁਖਦਾਸ ਦੀ ਬੇਟੀ ਮੁਸਕਾਨ ਕਵਾਤਰਾ ਦਾ ਬੁੱਧਵਾਰ ਸ਼ਾਮ ਨੂੰ ਕਿਡਨੈਪ ਹੋ ਗਿਆ

ਯਮੁਨਾਨਗਰ— ਸਾਗਰ ਸਟੀਲ ਦੇ ਮਾਲਕ ਇੰਡਸਟ੍ਰਲਿਸਟ ਗੁਰਮੁਖਦਾਸ ਦੀ ਬੇਟੀ ਮੁਸਕਾਨ ਕਵਾਤਰਾ ਦਾ ਬੁੱਧਵਾਰ ਸ਼ਾਮ ਨੂੰ ਕਿਡਨੈਪ ਹੋ ਗਿਆ ਸੀ। ਪੁਲਸ ਮੁਤਾਬਕ ਕਿਡਨੈਪਰ ਉਸ ਨੂੰ ਪੂਰੀ ਰਾਤ ਮੂੰਹ ‘ਤੇ ਕਾਲਾ ਕੱਪੜਾ ਬੰਨ੍ਹ ਕੇ ਸ਼ਹਿਰ ‘ਚ ਘੁਮਾਉਂਦੇ ਰਹੇ। ਪੁਲਸ ਮੁਤਾਬਕ ਬਦਮਾਸ਼ਾਂ ਦੀ ਗਿਣਤੀ ਚਾਰ ਦੱਸੀ ਜਾ ਰਹੀ ਹੈ। ਪੁਲਸ ਜਲਦੀ ਪੂਰੇ ਮਾਮਲੇ ਦਾ ਖੁਲਾਸਾ ਕਰਨ ਦੀ ਗੱਲ ਕਹਿ ਰਹੀ ਹੈ।ਪੁਲਸ ਨੂੰ ਦਿੱਤੀ ਕੰਪਲੇਂਟ ‘ਚ ਬਿਜ਼ਨਸਮੈਨ ਗੁਰਮੁਖਦਾਸ ਨੇ ਦੱਸਿਆ ਕਿ ਉਸ ਦੀ ਬੇਟੀ ਬੁੱਧਵਾਰ ਸ਼ਾਮ ਪੰਜ ਵਜੇ ਆਪਣੀ ਕਾਰ ‘ਚ ਟਿਊਸ਼ਨ ਗਈ ਸੀ। ਉਹ ਦੋ ਵੱਖ ਥਾਵਾਂ ‘ਤੇ ਟਿਊਸ਼ਨ ਪੜਦੀ ਹੈ। ਬੁੱਧਵਾਰ ਦੇਰ ਰਾਤ ਤੱਕ ਘਰ ਨਾ ਪਰਤਣ ਕਾਰਨ ਪਰਿਵਾਰ ਵਾਲੇ ਪਰੇਸ਼ਾਨ ਹੋ ਗਏ। ਇਸ ਸਮੇਂ ਦੌਰਾਨ ਮੁਸਕਾਨ ਦਾ ਮੋਬਾਇਲ ਬੰਦ ਆ ਰਿਹਾ ਸੀ। ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਕਿ ਮੁਸਕਾਨ ਇਕ ਤੋਂ ਦੂਜੀ ਥਾਂ ਟਿਊਸ਼ਨ ‘ਤੇ ਨਹੀਂ ਪਹੁੰਚੀ। ਇਸ ਨਾਲ ਪਰਿਵਾਰ ਵਾਲਿਆਂ ਦੀ ਪਰੇਸ਼ਾਨੀ ਹੋਰ ਵਧ ਗਈ।ਪਿਤਾ ਗੁਰਮੁਖਦਾਸ ਤੇ ਮੁਸਕਾਨ ਦਾ ਭਰਾ ਵਾਰ-ਵਾਰ ਉਸ ਨੂੰ ਕਾਲ ਕਰ ਰਹੇ ਸਨ। ਇਸੇ ਦੌਰਾਨ ਇਕ ਵਾਰ ਫੋਨ ਮਿਲਿਆ ਤੇ ਕਿਸੇ ਨੌਜਵਾਨ ਨੇ ਕਾਲ ਰਿਸੀਵ ਕੀਤੀ। ਉਸ ਨੇ ਕਿਹਾ ਕਿ ਮੁਸਕਾਨ ਉਸ ਦੇ ਕਬਜ਼ੇ ‘ਚ ਹੈ ਤੇ ਜੇਕਰ ਲੜਕੀ ਚਾਹੀਦੀ ਹੈ ਤਾਂ 1.5 ਕਰੋੜ ਰੁਪਏ ਲੈ ਕੇ ਆ ਜਾਓ। ਗੁਰਮੁਖਦਾਸ ਵਲੋਂ ਰਕਮ ਜ਼ਿਆਦਾ ਹੋਣ ਦਾ ਕਹੇ ਜਾਣ ‘ਤੇ ਕਿਡਨੈਪਰ ਨੇ ਇਕ ਕਰੋੜ ਦੀ ਡਿਮਾਂਡ ਰੱਖੀ। ਉਸ ਨੇ ਇਹ ਵੀ ਕਿਹਾ ਕਿ ਵੀਰਵਾਰ ਸ਼ਾਮ ਤੱਕ ਦੱਸ ਦਵੇਗਾ ਕਿ ਪੈਸੇ ਕਿੱਥੇ ਲਿਆਉਣੇ ਹਨ।ਪੁਲਸ ਇਸ ਤੋਂ ਬਾਅਦ ਮੁਸਕਾਨ ਦੀ ਭਾਲ ‘ਚ ਲੱਗ ਗਈ। ਮੁਸਕਾਨ ਦੇ ਮੋਬਾਇਲ ਦੀ ਆਖਰੀ ਲੋਕੇਸ਼ਨ ਕਲਾਨੋਰ ਤੋਂ ਮਿਲੀ। ਪੁਲਸ ਨੂੰ ਸ਼ੱਕ ਹੋਇਆ ਕਿ ਕਿਡਨੈਪਰ ਉਸ ਨੂੰ ਯੂਪੀ ਵਾਲੇ ਪਾਸੇ ਲੈ ਗਏ ਹਨ। ਪੁਲਸ ਨੇ ਮਾਡਲ ਟਾਊਨ ਦੇ ਘਰਾਂ ਦੇ ਬਾਹਰ ਲੱਗੇ ਕਈ ਘਰਾਂ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ।

Be the first to comment

Leave a Reply