ਇੰਡੋਨੇਸ਼ੀਆ : ਪਟਾਕਾ ਫੈਕਟਰੀ ‘ਚ ਧਮਾਕੇ ਤੋਂ ਬਾਅਦ 47 ਮੌਤਾਂ

ਜੈਕਾਰਤਾ  –  ਇੰਡੋਨੇਸ਼ੀਆ ਦੀ ਰਾਜਧਾਨੀ ਜੈਕਾਰਤਾ ‘ਚ ਵੀਰਵਾਰ ਨੂੰ ਇੱਕ ਪਟਾਕਾ ਫੈਕਟਰੀ ‘ਚ ਧਮਾਕਾ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ 47 ਲੋਕਾਂ ਦੀ ਮੌਤ ਹੋ ਗਈ ਤੇ 46 ਲੋਕ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਪੁਲਿਸ ਅਧਿਕਾਰੀ ਨੇ ਦਿੱਤੀ। ਜੈਕਾਰਤਾ ‘ਚ ਪੱਛਮ ਵੱਲ ਸਥਿਤ ਤਾਂਗੇਰੇਂਗ ਦੇ ਇੰਡਸਟੀਰੀਅਲ ਏਰੀਆ ਦੀ ਫੈਕਟਰੀ ‘ਚ ਸਥਾਨਕ ਸਮੇਂ ਅਨੁਸਾਰ ਕਰੀਬ 9 ਵਜੇ ਅੱਗ ਲੱਗੀ। ਪੁਲਿਸ ਦੇ ਸਪੋਕਸਪਰਸਨ ਨੇ ਮੈਟਰੋ ਟੈਲੀਵਿਜ਼ਨ ਨੂੰ ਮੌਤਾਂ ਦੇ ਅੰਕੜਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ 47 ਲੋਕਾਂ ਦੀਆਂ ਲਾਸ਼ਾਂ ਫੈਕਟਰੀ ‘ਚੋਂ ਕੱਢ ਲਈਆਂ ਹਨ। ਜੈਕਾਰਤਾ ਪੁਲਿਸ ‘ਚ ਕਰਾਇਮ ਡਾਇਰੈਕਟਰ ਜਨਰਲ ਨਿਕੋ ਅਫਿਨਟਾ ਨੇ ਇੰਡੋਨੇਸ਼ੀਆ ਟੀਵੀ ਨੂੰ ਦੱਸਿਆ ਕਿ ਫੈਕਟਰੀ ‘ਚ 103 ਮੁਲਾਜ਼ਮ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਚ 46 ਲੋਕ ਅੱਗ ਨਾਲ ਝੁਲਸੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਸ਼ਹਿਰ ਦੇ ਤਿੰਨ ਵੱਖਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਗ ਤੇਜ਼ ਹੋਣ ਕਾਰਨ ਇਮਾਰਤ ਦਾ ਇੱਕ ਹਿੱਸਾ ਵੀ ਟੁੱਟ ਕੇ ਡਿੱਗ ਗਿਆ ਹੈ। ਉਧਰ ਦੂਜੇ ਪਾਸੇ ਇਸ ਅੱਗ ਨਾਲ ਪਾਰਕਿੰਗ ‘ਚ ਖੜ੍ਹੀਆਂ ਕਾਰਾਂ ਵੀ ਜਲ ਕੇ ਸੁਆਹ ਹੋ ਗਈਆਂ ਹਨ। ਟੀਵੀ ਚੈਨਲ ‘ਤੇ ਚੱਲ ਰਹੀਆਂ ਫੋਟੋਆਂ ‘ਚ ਅੱਗ ਦਿਖ਼ਾਈ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।

Be the first to comment

Leave a Reply