ਇੱਕ ਦਮ ਪੱਚੀ ਪ੍ਰਤੀਸ਼ਤ ਇੱਟਾਂ ਦੇ ਰੇਟ ਵਧਾ ਦਿੱਤੇ

0
160

ਸਾਡੇ ਮੁਲਕ ਭਾਰਤ ਨੂੰ ਆਜ਼ਾਦ ਹੋਇਆ ਚਾਹੇ ਅੱਠ ਦਹਾਕੇ ਦਾ ਅਰਸਾ ਗੁਜ਼ਰ ਚੱਲਿਆ ਹੈ ਪਰ ਅੱਜ ਵੀ ਇੱਥੇ ਹੁਨਰਮੰਦ ਲੋਕਾਂ ਦਾ ਆਰਥਿਕ ਅਤੇ ਸਮਾਜਿਕ ਸ਼ੋਸ਼ਣ ਹੋ ਰਿਹਾ ਹੈ । ਇਸ ਅਰਸੇ ਦੌਰਾਨ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਰਹੀ ਹੋਵੇ ਹਮੇਸ਼ਾ ਨੀਤੀ ਘਾੜਿਆਂ ਨੇ ਵੱਡੇ ਉਦਯੋਗਿਕ ਘਰਾਣਿਆਂ ਦੇ ਇਸ਼ਾਰਿਆਂ ਤੇ ਹੀ ਕੰਮ ਕੀਤਾ ਹੈ । ਮੌਜੂਦਾ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਪ੍ਰਦੂਸ਼ਣ ਦੇ ਨਾਮ ਤੇ ਇੱਟਾਂ ਦੇ ਭਠੇ ਬੰਦ ਕਰਨ ਦਾ ਫ਼ਰਮਾਨ ਪਹਿਲਾਂ ਜਾਰੀ ਅਤੇ ਫਿਰ ਵਾਪਸ ਲੈ ਲਿਆ ਗਿਆ ਪਰ ਇਸ ਦੌਰਾਨ ਮਜ਼ਦੂਰ ਵਰਗ ਤੋਂ ਕੰਮ ਖੁੱਸ ਗਿਆ , ਜਦਕਿ ਇੱਟ ਭੱਠਾ ਮਾਲਕਾਂ ਦੇ ਇਸ ਮੌਕੇ ਚਾਂਦੀ ਹੋ ਗਈ ਹੈ । 3500 ਤੋਂ 3800 ਸੌ ਰੁਪਏ ਪ੍ਰਤੀ ਹਜ਼ਾਰ ਇੱਟ ਦੇ ਹਿਸਾਬ ਨਾਲ ਵਿਕ ਰਹੀ ਇੱਟ ਦਾ ਭਾਅ ਇੱਕਦਮ 5000 ਤੋਂ 5500 ਰੁਪਏ ਹੋ ਗਿਆ ਹੈ । ਸਰਦੀਆਂ ਦੇ ਮੌਸਮ ਵਿੱਚ ਖੇਤੀ ਨਾਲ ਸਬੰਧਤ ਪਰਾਲੀ ਸਾੜਨ ਤੋਂ ਇਲਾਵਾ ਇੱਟ ਭੱਠਿਆਂ ਵੱਲੋਂ ਫੈਲਾਏ ਜਾਂਦੇ ਪ੍ਰਦੂਸ਼ਣ ਕਾਰਨ ਮੌਸਮ ਦੂਸ਼ਿਤ ਹੋਣ ਤੋਂ ਬਚਾਉਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹੁਕਮ ਕੀਤੇ ਕਿ ਪੰਜਾਬ ਦੇ ਇੱਟ ਭੱਠੇ ਬੰਦ ਰਹਿਣਗੇ । ਇਸ ਸਬੰਧੀ ਮਜ਼ਦੂਰ ਯੂਨੀਅਨ ਵੱਲੋਂ ਚਾਹੇ ਸੰਘਰਸ਼ ਕਰਕੇ ਹਾਈਡਰਾਫਟ ਭੱਠੇ ਚਾਲੂ ਰੱਖਣ ਦੀ ਮੰਗ ਜ਼ੋਰਦਾਰ ਢੰਗ ਨਾਲ ਪੰਜਾਬ ਸਰਕਾਰ ਕੋਲ ਉਠਾਉਣ ਤੋਂ ਬਾਅਦ ਸਰਕਾਰ ਨੇ ਭੱਠਿਆਂ ਤੇ ਲਗਾਈ ਪਾਬੰਦੀ ਵਾਪਸ ਲੈ ਲਈ ਹੈ ਪਰ ਇਸ ਦੌਰਾਨ ਹੀ ਉਸਾਰੀ ਕਰ ਰਹੇ ਆਮ ਲੋਕਾਂ ਲਈ ਉਸ ਵਕਤ ਵੱਡੀ ਪ੍ਰੇਸ਼ਾਨੀ ਪੈਦਾ ਹੋ ਗਈ ਹੈ ਜਦੋਂ ਇੱਟ ਮਾਫੀਆ ਨੇ ਇੱਕ ਦਮ ਪੱਚੀ ਪ੍ਰਤੀਸ਼ਤ ਇੱਟਾਂ ਦੇ ਰੇਟ ਵਧਾ ਦਿੱਤੇ ਹਨ । ਸਰਕਾਰ ਨੇ ਚਾਹੇ ਪਹਿਲੇ ਜਾਰੀ ਕੀਤਾ ਚਾਰ ਮਹੀਨੇ ਹਿੱਟ ਭੱਠੇ ਬੰਦ ਰੱਖਣ ਦਾ ਹੁਕਮ ਵਾਪਸ ਲੈ ਲਿਆ ਹੈ ਪਰ ਵਧੇ ਰੇਟਾਂ ਕਾਰਨ ਭੱਠਾ ਮਾਲਕਾਂ ਪੱਠੇ ਖ਼ੋਜ ਮਹੀਨੇ ਬੰਦ ਰੱਖਾਂ ਦੇ ਨਾਮ ਤੇ ਜਿੱਥੇ ਮਜਦੂਰਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਉੱਥੇ ਇੱਟਾਂ ਦੇ ਖ਼ਰੀਦਦਾਰਾਂ ਨੂੰ ਮਹਿੰਗੇ ਮੁੱਲ ਇੱਟਾਂ ਦੀ ਖ਼ਰੀਦ ਕਰਨੀ ਪੈ ਰਹੀ ਹੈ,