ਇੱਕ ਹੋਰ ਪੰਜਾਬੀ ਡਰਾਈਵਰ ਦੇ ਟਰਾਲੇ ਵਿੱਚ ਸਪਰੇਅ ਮਾਰਕੇ ਕੀਤਾ ਲੋਡ ਖਰਾਬ।

ਸਿਲਮਾਂ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਫਰਿਜ਼ਨੋ ਲਾਗਲੇ ਸਿਲਮਾਂ ਸ਼ਹਿਰ ਨਿਵਾਸੀ ਗੁਰਵਿੰਦਰ ਸਿੰਘ ਦੇ ਟਰੱਕ ਵਿੱਚ ਕਿੰਗਮੈਂਨ ਐਰੀਜ਼ੋਨਾਂ ਵਿੱਖੇ ਪੈਟਰੋ ਟਰੱਕ ਸਟਾਪ ਤੇ ਕਿਸੇ ਸ਼ਰਾਰਤੀ ਬੰਦੇ ਵੱਲੋਂ ਅੱਗ ਬੁਝਾਊ ਯੰਤਰ ਨਾਲ ਸਪਰੇਅ ਮਾਰਨ ਕਰਕੇ ਸਟਰਾਅਬੇਰੀਆਂ ਦਾ ਪੂਰਾ ਲੋਡ ਖਰਾਬ ਹੋ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਂਨ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤੀ ਤਕਰੀਬਨ ਦੋ ਵਜੇ ਪੈਟਰੋ ਟਰੱਕ ਸਟਾਪ ਤੇ ਅਰਾਮ ਕਰਨ ਲਈ ਰੁਕਿਆ ਜਦੋਂ ਸਵੇਰਿਓ ਉਠਿਆ ਤਾਂ ਟਰੇਲਰ ਦੇ ਦੋ ਟਾਇਰ ਛੁਰੇ ਮਾਰਕੇ ਪਾੜੇ ਹੋਏ ਸਨ ਤੇ ਰੀਫ਼ਰ ਦੀ ਡੀਜ਼ਲ ਵਾਲੀ ਨਾਲੀ ਵੱਢੀ ਹੋਈ ਸੀ।ਸ਼ੱਕ ਪੈਣ ਤੇ ਜਦੋਂ ਟਰੇਲਰ ਖੋਲਿਆ ਤਾਂ ਉਸ ਵਿੱਚ ਪੀਲਾ ਜਿਹਾ ਪਾਊਡਰ ਹੀ ਪਾਊਡਰ ਖਿੰਡਿਆ ਪਿਆ ਸੀ। ਗੁਰਵਿੰਦਰ ਨੇ ਟਰੱਕ ਸਟਾਪ ਦੇ ਮਨੇਜਰ ਨੂੰ ਇਸ ਘਟਨਾਂ ਬਾਰੇ ਦੱਸਿਆ ਤਾਂ ਓਹਨੇ ਪਾਰਕਿੰਗ ਲਾਟ ਵਿੱਚ ਕੈਮਰੇ ਨਾਂ ਹੋਣ ਦੀ ਗੱਲ ਕਰਕੇ ਪੱਲ੍ਹਾ ਝਾੜ ਦਿੱਤਾ। ਪੁਲਿਸ ਵਾਲੇ ਨੇ ਕੈਮਰੇ ਨਾ ਹੋਣ ਕਰਕੇ ਮੁਲਜ਼ਮਾਂ ਤੱਕ ਪਹੁੰਚਣ ਸਬੰਧੀ ਬੇਵਸੀ ਜਿਤਾਈ। ਇਸ ਸਭ ਕੁਝ ਵਿੱਚ ਨੁਕਸਾਨ ਤਾਂ ਡਰਾਈਵਰ ਦਾ ਹੋਇਆ। ਯਾਦ ਰਹੇ ਕਿ ਇਸ ਘਟਨਾਂ ਤੋਂ ਪਹਿਲਾਂ ਵੀ ਕਈ ਵਾਰੀ ਐਰੀਜ਼ਨਾਂ ਤੇ ਮੈਕਸੀਕੋ ਸਟੇਟ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਨਾਲ ਇਹ ਘਿਨਾਉਣੀ ਹਰਕਤ ਹੋ ਚੁਕੀ ਹੈ। ਇਸ ਮੌਕੇ ਪੰਜਾਬੀ ਭਾਈਚਾਰੇ ਦੇ ਪਤਵੰਤੇ ਸੱਜਣਾ ਨੇ ਡਰਾਈਵਰ ਵੀਰਾਂ ਨੂੰ ਇੱਕ ਮੁੱਠ ਹੋਕੇ ਇਹਨਾਂ ਘਿਨਾਉਣੀਆਂ ਕਾਰਵਾਈਆਂ ਕਰਨ ਵਾਲੇ ਸ਼ਕਸਾਂ ਨੂੰ ਕਾਬੂ ਕਰਨ ਲਈ ਐਰੀਜ਼ੋਨਾਂ ਤੇ ਮਕਸੀਕੋ ਪੁਲਿਸ ਤੇ ਦਬਾਅ ਬਣਾਉਣ ਦੀ ਗੱਲ ਕੀਤੀ, ਅਤੇ ਓਹਨਾਂ ਇਹਨਾਂ ਕਾਰਵਾਈਆਂ ਪਿੱਛੇ ਨਸ਼ਲੀ ਅਨਸਰਾਂ ਦਾ ਹੱਥ ਹੋਣ ਤੇ ਵੀ ਸੰਕਾ ਜਾਹਰ ਕੀਤੀ।

Be the first to comment

Leave a Reply