ਈਰਾਨ ਸਮਝੌਤੇ ਨੂੰ ਲੈ ਕੇ ਵਚਨਬੱਧ – ਥੈਰੇਸਾ

ਲੰਡਨ – ਬ੍ਰਿਟੇਨ ਨੇ ਈਰਾਨ ਨੂੰ ਕਿਹਾ ਹੈ ਕਿ ਈਰਾਨ ਸਮਝੌਤੇ ਨਾਲ ਜੁੜੇ ਸਾਰੇ ਯੂਰਪੀ ਦੇਸ਼ ਅਤੇ ਬ੍ਰਿਟੇਨ ਇਸ ਪ੍ਰਤੀ ਵਚਨਬੱਧ ਹੈ ਅਤੇ ਈਰਾਨ ਨੂੰ ਸਮਝੌਤੇ ਦੀਆਂ ਸ਼ਰਤਾਂ ਦਾ ਪਾਲਨ ਕਰਦੇ ਹੋਏ ਇਸ ਦੇ ਨਾਲ ਬਣੇ ਰਹਿਣਾ ਚਾਹੀਦਾ ਹੈ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਲ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਗੱਲਬਾਤ ਵਿਚ ਇਹ ਵਚਨਬੱਧਤਾ ਪ੍ਰਗਟਾਈ। ਰੂਹਾਨੀ ਨੇ ਮੇਅ ਦੇ ਦਫਤਰ ਵਲੋਂ ਦੋਹਾਂ ਨੇਤਾਵਾਂ ਦੀ ਗੱਲਬਾਤ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਹਾਂ ਨੇਤਾਵਾਂ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਜਾਰੀ ਰੱਖਣ ਦੇ ਮਹੱਤਵ ਅਤੇ ਮੰਗਲਵਾਰ ਨੂੰ ਬੈਲਜੀਅਮ ਦੀ ਰਾਜਧਾਨੀ ਬ੍ਰਸੇਲਸ ਵਿਚ ਬ੍ਰਿਟੇਨ, ਜਰਮਨੀ, ਫਰਾਂਸ ਅਤੇ ਈਰਾਨ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਨੂੰ ਲੈ ਕੇ ਸਹਿਮਤ ਹਨ।