ਉਤਰਾਖੰਡ ਦੇ ਉਤਰਾਕਾਸ਼ੀ ਜ਼ਿਲੇ ‘ਚ ਯਾਤਰੀਆਂ ਨਾਲ ਭਰਿਆ ਵਾਹਨ ਡੂੰਘੀ ਖੱਡ ‘ਚ ਡਿੱਗਿਆ

ਦੇਹਰਾਦੂਨ— ਉਤਰਾਖੰਡ ਦੇ ਉਤਰਾਕਾਸ਼ੀ ਜ਼ਿਲੇ ‘ਚ ਬਾਰਾਤ ਤੋਂ ਵਾਪਸ ਆਪਣੇ ਘਰ ਜਾ ਰਹੇ ਯਾਤਰੀਆਂ ਨਾਲ ਭਰਿਆ ਇਕ ਵਾਹਨ ਡੂੰਘੀ ਖੱਡ ‘ਚ ਡਿੱਗਣ ਨਾਲ ਉਸ ‘ਚ ਸਵਾਰ 6 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਲੋਕ ਜ਼ਖਮੀ ਹੋ ਗਏ। ਐਮਰਜੈਂਸੀ ਆਪਰੇਸ਼ਨ ਕੇਂਦਰ ਦੇ ਇੰਚਾਰਜ ਡੀ.ਐੱਸ. ਪੇਟਵਾਲ ਨੇ ਦੱਸਿਆ ਕਿ ਐਤਵਾਰ ਨੂੰ ਦੇਰ ਰਾਤ ਲੰਬਗਾਓਂ ਮੋਟਰ ਮਾਰਗ ‘ਤੇ ਤਹਿਸੀਲ ਡੁੰਡਾ ਦੇ ਚੁੱਲੂ ਖੇਤ ਕੋਲ ਉਤਰਾਕਾਸ਼ੀ ਤੋਂ ਲੰਬਗਾਓਂ ਵੱਲ ਜਾ ਰਿਹਾ ਇਕ ਵਾਹਨ ਖੱਡ ‘ਚ ਡਿੱਗ ਗਿਆ। ਵਾਹਨ ‘ਚ ਸਵਾਰ 5 ਵਿਅਕਤੀ ਦੀ ਹਾਦਸੇ ਵਾਲੀ ਜਗ੍ਹਾ ‘ਤੇ ਮੌਤ ਹੋ ਗਈ, ਜਦੋਂ ਕਿ ਇਕ ਦੀ ਇਲਾਜ ਦੌਰਾਨ ਹਸਪਤਾਲ ‘ਚ ਮੌਤ ਹੋ ਗਈ। ਇਸ ਹਾਦਸੇ ‘ਚ 4 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ 2 ਦੀ ਹਾਲਤ ਗੰਭੀਰ ਹੈ। ਵਾਹਨ ‘ਚ ਕੁੱਲ 10 ਲੋਕ ਲੋਕ ਸਵਾਰ ਸਨ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਆਨੰਦ ਸਿੰਘ ਪੁੱਤਰ ਸ਼ਾਮ ਸਿੰਘ (35), ਦੇਵੇਂਦਰ ਚੌਹਾਨ ਪੁੱਤਰ ਰਾਮਸਵਰੂਪ ਚੌਹਾਨ (52), ਗੁਲਾਬ ਸਿੰਘ ਪੁੱਤਰ ਸ਼ੰਕਰ ਸਿੰਘ (50), ਬਲਬੀਰ ਸਿੰਘ ਪੁੱਤਰ ਮਦਨ ਸਿੰਘ (42), ਬੀਰ ਸਿੰਘ ਪੁੱਤਰ ਦਲੇਬ ਸਿੰਘ (52), ਬੀਰ ਸਿੰਘ ਪੁੱਤਰ ਮਦਨ ਸਿੰਘ (53) ਸ਼ਾਮਲ ਹਨ। ਗੰਭੀਰ ਰੂਪ ਨਾਲ ਜ਼ਖਮੀ 2 ਲੋਕਾਂ ਨੂੰ ਸੋਮਵਾਰ ਦੀ ਸਵੇਰ ਦੇਹਰਾਦੂਨ ਲਿਆਂਦਾ ਗਿਆ, ਜਦੋਂ ਕਿ 2 ਜ਼ਖਮੀਆਂ ਦਾ ਇਲਾਜ ਜ਼ਿਲਾ ਹਸਪਤਾਲ ਉਤਰਾਕਾਸ਼ੀ ‘ਚ ਚੱਲ ਰਿਹਾ ਹੈ।

Be the first to comment

Leave a Reply