ਉਮੀਦਵਾਰਾਂ ਨੇ ਕੀਤੀ ਡਿਮਾਂਡ ਕਿ ਕੈਪਟਨ ਅਮਰਿੰਦਰ ਸਿੰਘ ਆਖਰੀ ਦਿਨਾਂ ‘ਚ ਉਨ੍ਹਾਂ ਦੇ ਹਲਕੇ ‘ਚ ਪ੍ਰਚਾਰ ਕਰਨ ਆਉਣ

ਜਲੰਧਰ – ਨਗਰ ਨਿਗਮ ਚੋਣ ਪ੍ਰਚਾਰ ਆਪਣੇ ਸਿਖਰ ‘ਤੇ ਪਹੁੰਚ ਚੁੱਕਾ ਹੈ, ਪ੍ਰਚਾਰ ਲਈ ਸਿਰਫ 48 ਘੰਟੇ ਬਚੇ ਹਨ। ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਦੇ ਕਈ ਉਮੀਦਵਾਰਾਂ ਨੇ ਆਪਣੀ ਡਿਮਾਂਡ ਭੇਜੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਆਖਰੀ ਦਿਨਾਂ ‘ਚ ਉਨ੍ਹਾਂ ਦੇ ਹਲਕੇ ‘ਚ ਪ੍ਰਚਾਰ ਕਰਨ ਆਉਣ। ਉਮੀਦਵਾਰਾਂ ਦੀ ਦਲੀਲ ਸੀ ਕਿ ਕੈਪਟਨ ਦੇ ਪ੍ਰਚਾਰ ਕਰਨ ਨਾਲ ਕਾਂਗਰਸ ਦੀ ਜਿੱਤ ਦੀ ਰਾਹ ਸੌਖੀ ਹੋ ਜਾਵੇਗੀ। ਹਾਲਾਂਕਿ ਸੀ. ਐੱਮ. ਆਫਿਸ ਵੱਲੋਂ ਪ੍ਰਚਾਰ ਦੇ ਆਖਰੀ ਦਿਨ 3 ਜ਼ਿਲਿਆਂ ਵਿਚ ਇਕ-ਇਕ ਰੈਲੀ ਬਾਰੇ ਸੋਚਿਆ ਜਾ ਰਿਹਾ ਸੀ ਪਰ ਹੁਣ ਗੱਲ ਸਾਹਮਣੇ ਆਈ ਹੈ ਕਿ ਕੈਪਟਨ ਨੇ ਨਗਰ ਨਿਗਮ ਚੋਣਾਂ ਵਿਚ ਪ੍ਰਚਾਰ ਕਰਨ ਲਈ ਬਿਲਕੁਲ ਮਨ੍ਹਾ ਕਰ ਦਿੱਤਾ ਹੈ। ਕੈਪਟਨ ਦੇ ਵਿਧਾਨ ਸਭਾ ਚੋਣਾਂ ਵਿਚ ਜਲੰਧਰ ‘ਚ ਪ੍ਰਚਾਰ ਲਈ ਨਾ ਆਉਣਾ ਅਤੇ ਹੁਣ ਨਗਰ ਨਿਗਮ ਚੋਣਾਂ ਵਿਚ ਵੀ ਪ੍ਰਚਾਰ ਮੁਹਿੰਮ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖਣ ਕਾਰਨ ਕਾਂਗਰਸ ਵਰਕਰ ਬਹੁਤ ਨਿਰਾਸ਼ ਅਤੇ ਗੁੱਸੇ ਵਿਚ ਹਨ। ਧਿਆਨਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਵਿਚ ਇਕ ਵੀ ਰੈਲੀ ਨਹੀਂ ਕੀਤੀ ਸੀ। ਜਲੰਧਰ ‘ਚ ਪ੍ਰਚਾਰ ਮੁਹਿੰਮ ਦੀ ਕਮਾਨ ਪੂਰੀ ਤਰ੍ਹਾਂ ਨਾਲ ਫਾਇਰ ਬ੍ਰਾਂਡ ਨੇਤਾ ਨਵਜੋਤ ਸਿੰਘ ਸਿੱਧੂ ਨੇ ਸੰਭਾਲੀ ਸੀ ਅਤੇ ਸਿੱਧੂ ਦੀ ਇਹ ਜਾਦੂਗਰੀ ਸੀ ਕਿ ਦੋਆਬੇ ਵਿਚ ਜ਼ਿਆਦਾਤਰ ਸੀਟਾਂ ‘ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਸੀ ਅਤੇ 10 ਸਾਲਾਂ ਬਾਅਦ ਸੂਬੇ ਵਿਚ ਕਾਂਗਰਸ ਦੀ ਸੱਤਾ ਵਿਚ ਵਾਪਸੀ ਹੋਈ ਸੀ।

Be the first to comment

Leave a Reply