ਉਮੀਦਵਾਰ ਸੁਖਵੰਤ ਥੇਟੀ ਦਾ ਸੋਮਵਾਰ ਸ਼ਾਮ ਨੂੰ ਮੁਸਲਮਾਨ ਭਾਈਚਾਰੇ ਵੱਲੋਂ ਗਰਮਜੋਸ਼ੀ ਨਾਲ ਸਵਾਗਤ

ਓਨਟਾਰੀਓ- ਸਾਊਥ ਏਸ਼ੀਆਈ ਕਮਿਊਨਿਟੀ’ ਦੇ ਸਟਾਰ ਉਮੀਦਵਾਰ ਸੁਖਵੰਤ ਥੇਟੀ ਦਾ ਸੋਮਵਾਰ ਸ਼ਾਮ ਨੂੰ ਮੁਸਲਮਾਨ ਭਾਈਚਾਰੇ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਜੂਨ 2018 ਵਿੱਚ ਹੋਣ ਵਾਲੀਆਂ ਅਗਲੀਆਂ ਸੂਬੇ ਦੀਆਂ ਚੋਣਾਂ ਲਈ ਥੇਟੀ ਨੂੰ ਆਪਣਾ ਉਮੀਦਵਾਰ ਚੁਣਨ ਲਈ ਪੂਰੇ ਜੀ.ਟੀ.ਏ. ਵਿੱਚੋਂ 700 ਤੋਂ ਵਧੇਰੇ ਲੋਕਾਂ ਨੇ ਆ ਕੇ ਆਪਣਾ ਸਮਰਥਨ ਦਿੱਤਾ। ਇਸ ਈਵੈਂਟ ਵਿੱਚ ਓਨਟਾਰੀਓ ਦੇ ਵਿੱਤ ਮੰਤਰੀ ਚਾਰਲਸ ਸੌਸਾ, ਓਨਟਾਰੀਓ ਦੇ ਅਟਾਰਨੀ ਜਨਰਲ ਯਾਸਿਰ ਨਕਵੀ, ਓਨਟਾਰੀਓ ਦੇ ਟਰਾਂਸਪੋਰਟ ਮੰਤਰੀ ਸਟੀਵਨ ਡੈੱਲ ਡਿਊਸਾ, ਐੱਮ.ਪੀ.ਪੀ ਅੰਮ੍ਰਿਤ ਮਾਂਗਟ, ਐੱਮ.ਪੀ.ਪੀ ਹਰਿੰਦਰ ਮੱਲ੍ਹੀ, ਐੱਮ.ਪੀ ਸੋਨੀਆ ਸਿੱਧੂ, ਐਮ.ਪੀ. ਰਮੇਸ਼ ਸੰਘਾ, ਬਰੈਂਪਟਨ ਰੀਜਨਲ ਕਾਉਂਸਲਰ ਮੈਟਿਨ ਮੈਡੇਰੌਸ ਨੇ ਵੀ ਹਿੱਸਾ ਲਿਆ।ਓਨਟਾਰੀਓ ਦੇ ਅਟਾਰਨੀ ਜਨਰਲ ਯਾਸਿਰ ਨਕਵੀ ਨੇ ਦੱਸਿਆ ਕਿ ਉਹ ਸੁਖਵੰਤ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਹਨ। ਉਹ ਭਾਈਚਾਰੇ ਦੇ ਕਾਫੀ ਨੇੜੇ ਹਨ ਤੇ ਉਨ੍ਹਾਂ ਕਾਫੀ ਮਿਹਨਤ ਵੀ ਕੀਤੀ ਹੈ।  ਨਿਊ ਕੈਨੇਡੀਅਨ ਵਜੋਂ ਆਪਣੇ ਤਜਰਬੇ ਸਾਂਝੇ ਕਰਦਿਆਂ ਥੇਟੀ ਨੇ ਓਨਟਾਰੀਓ ਵਾਸੀਆਂ ਲਈ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ ਕਰਨ, ਟੈਕਸਾਂ ਵਿੱਚ ਕਟੌਤੀ ਕਰਨ, ਚਾਈਲਫ ਕੇਅਰ ਬੈਨੇਫਿਟ ਵਿੱਚ ਵਾਧਾ ਕਰਨ, ਇਨਫਰਾਸਟ੍ਰਕਚਰਲ ਵਿਕਾਸ ਤੇ ਅਜਿਹੀਆਂ ਹੀ ਕਈ ਹੋਰਨਾਂ ਨੀਤੀਆਂ ਲਿਆਉਣ ਲਈ ਲਿਬਰਲ ਪਾਰਟੀ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀਆਂ ਆਪਣੀਆਂ ਦੋ ਧੀਆਂ ਦਾ ਪਿਤਾ ਹੋਣ ਨਾਤੇ ਉਹ ਜਾਣਦੇ ਹਨ ਕਿ ਯੂਨੀਵਰਸਿਟੀ ਦੀਆਂ ਉੱਚੀਆਂ ਫੀਸਾਂ ਦੇਣ ਦਾ ਭਾਵ ਕੀ ਹੁੰਦਾ ਹੈ।ਜ਼ਿਕਰਯੋਗ ਹੈ ਕਿ ਸੁਖਵੰਤ ਥੇਟੀ 1995 ਵਿੱਚ ਭਾਰਤ ਤੋਂ ਕੈਨੇਡਾ ਆ ਵੱਸੇ ਸਨ। ਉਨ੍ਹਾਂ ਨੂੰ ਫੂਡ ਸਰਵਿਸ, ਮੈਨੂਫੈਕਚਰਿੰਗ ਵਿੱਚ ਕੰਮ ਕਰਨ ਦੇ ਨਾਲ-ਨਾਲ ਨਿੱਕਾ ਮੋਟਾ ਕਾਰੋਬਾਰ ਵੀ ਚਲਾਇਆ।

Be the first to comment

Leave a Reply