ਉੱਤਰਾਖੰਡ ਵਿੱਚ ਬੱਸ ਖੱਡ ’ਚ ਡਿੱਗੀ

ਉੱਤਰਾਖੰਡ – ਉੱਤਰਾਖੰਡ ਦੇ ਇਸ ਜਿਲ੍ਹੇ ਵਿੱਚ ਅੱਜ ਸਵੇਰੇ ਇਕ ਬੱਸ ਦੇ 250 ਮੀਟਰ ਡੂੰਘੀ ਖੱਡ ਵਿੱਚ ਡਿੱਗ ਜਾਣ ਕਾਰਨ 14 ਜਣਿਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਦੋ ਔਰਤਾਂ ਵੀ ਸਨ। ਜਿਲ੍ਹੇ ਦੇ ਕਸਬੇ ਚੰਬਾ ਤੋਂ ਕਰੀਬ 15 ਕਿਲੋਮੀਟਰ ਦੂਰ ਵਾਪਰੇ ਇਸ ਹਾਦਸੇ ਦੌਰਾਨ 17 ਹੋਰ ਮੁਸਾਫ਼ਰ ਜ਼ਖ਼ਮੀ ਹੋਏ ਹਨ। ਹਾਦਸਾਗ੍ਰਸਤ ਬੱਸ ਭਟਵਾੜੀ ਤੋਂ ਹਰਿਦੁਆਰ ਜਾ ਰਹੀ ਸੀ। ਇਹ ਇਸ ਪਹਾੜੀ ਸੂਬੇ ਵਿੱਚ ਇਸ ਮਹੀਨੇ ਦੌਰਾਨ ਹੋਇਆ ਦੂਜਾ ਹਾਦਸਾ ਹੈ, ਜੋ ਚੰਬਾ-ਉੱਤਰਕਾਸ਼ੀ ਸ਼ਾਹਰਾਹ ਉਤੇ ਕਿਰੰਗੀ ਨੇੜੇ ਸਵੇਰੇ ਕਰੀਬ 8.20 ਵਜੇ ਵਾਪਰਿਆ। ਟੀਹਰੀ ਦੀ ਜ਼ਿਲ੍ਹਾ ਮੈਜਿਸਟਰੇਟ (ਡੀਐਮ) ਸੋਨਿਕਾ ਨੇ ਕਿਹਾ ਕਿ 13 ਜਣਿਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦੋਂਕਿ ਇਕ ਵਿਅਕਤੀ ਦੀ ਮੌਤ ਹਸਪਤਾਲ ਵਿੱਚ ਹੋਈ। ਇਸ ਤੋਂ ਪਹਿਲਾਂ ਪਹਿਲੀ ਜੁਲਾਈ ਨੂੰ ਗੁਆਂਢੀ ਜਿਲ੍ਹੇ ਪੌੜੀ ਵਿੱਚ ਅਜਿਹੇ ਬੱਸ ਹਾਦਸੇ ’ਚ 48 ਲੋਕ ਮਾਰੇ ਗਏ ਸਨ। ਡੀਐਮ ਨੇ ਕਿਹਾ ਕਿ ਹਾਦਸੇ ਸਮੇਂ ਬੱਸ ਵਿੱਚ 31 ਜਣੇ ਸਵਾਰ ਸਨ, ਜਿਹੜੇ ਮੁੱਖ ਤੌਰ ’ਤੇ ਮੁਕਾਮੀ ਲੋਕ ਸਨ। ਉਨ੍ਹਾਂ ਕਿਹਾ ਕਿ 17 ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ