ਉੱਤਰੀ ਇੰਗੈਂਲਡ ਦੀ ਟੀਮ ਨੇ ਮੈਚ 9 ਵਿਕਟਾਂ ਨਾਲ ਜਿੱਤਿਆ

ਸਾਊਥੈਮਪਟਨ— ਦੱਖਣੀ ਅਫਰੀਕਾ ਤੇ ਇੰਗਲੈਂਡ ਵਿਚਾਲੇ ਪਹਿਲਾ ਟੀ-20 ਖੇਡਿਆ ਗਿਆ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਇੰਗਲੈਂਡ ਸਾਹਮਣੇ 143 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਉੱਤਰੀ ਇੰਗੈਂਲਡ ਦੀ ਟੀਮ ਨੇ ਮੈਚ 9 ਵਿਕਟਾਂ ਨਾਲ ਜਿੱਤ ਲਿਆ। ਟੀ-20 ਸੀਰੀਜ਼ ‘ਚ ਇੰਗਲੈਂਡ ਨੇ 1-0 ਨਾਲ ਬੜ੍ਹਤ ਬਣਾ ਲਈ ਹੈ। ਦੱਖਣੀ ਅਫਰੀਕਾ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਡਿਵੀਲੀਅਰਜ਼ ਨੇ 65 ਦੌੜਾਂ ਬਣਾਈਆਂ ਜਿਸ ‘ਚ 4 ਚੌਕੇ ਅਤੇ 2 ਛੱਕੇ ਲਗਾਏ। ਬੇਹਾਰਡਿਅਨ ਨੇ 64 ਦੌੜਾਂ ‘ਚ 4 ਚੌਕੇ ਅਤੇ 2 ਛੱਕੇ ਸ਼ਾਮਲ ਹਨ। ਇੰਗਲੈਂਡ ਵਲੋਂ ਗੇਂਦਬਾਜ਼ੀ ਕਰਦੇ ਹੋਏ ਮਾਰਕ ਵੁਡ ਨੇ 2 ਵਿਕਟਾਂ ਹਾਸਲ ਕਰ ਲਈਆਂ ਸਨ ਅਤੇ ਡੇਵਿਡ ਵਿਲੀ ਨੇ 1 ਵਿਕਟ ਹਾਸਲ ਕੀਤੀ। ਇੰਗਲੈਂਡ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਜੋਨੀ ਬੇਅਰਸਟੋ ਨੇ ਅਜੇਤੂ 60 ਦੌੜਾਂ ਦਾ ਯੋਗਦਾਨ ਦਿੱਤਾ। ਦੱਖਣੀ ਅਫਰੀਕਾ ਵਲੋਂ ਗੇਂਦਬਾਜ਼ੀ ਕਰਦੇ ਹੋਏ ਐਂਡੀਜ਼ ਫਹਿਲੁਕਵੇਉ ਨੇ 1 ਵਿਕਟ ਹਾਸਲ ਕੀਤੀ।

Be the first to comment

Leave a Reply