ਉੱਤਰੀ ਕੇਨਯਾ ਦੀ ਮੰਡੇਰਾ ਕਾਊਂਟੀ ਵਿਚ ਇਕ ਥਾਣੇ ‘ਤੇ ਸ਼ੱਕੀ ਕੱਟੜਵਾਦੀਆਂ ਦੇ ਹਮਲੇ ਵਿਚ 1 ਪੁਲਸ ਕਰਮੀ ਦੀ ਮੌਤ

ਨੈਰੋਬੀ— ਉੱਤਰੀ ਕੇਨਯਾ ਦੀ ਮੰਡੇਰਾ ਕਾਊਂਟੀ ਵਿਚ ਇਕ ਥਾਣੇ ‘ਤੇ ਸ਼ੱਕੀ ਕੱਟੜਵਾਦੀਆਂ ਦੇ ਹਮਲੇ ਵਿਚ 1 ਪੁਲਸ ਕਰਮੀ ਦੀ ਮੌਤ ਹੋ ਗਈ। ਉੱਤਰੀ-ਪੂਰਬੀ ਖੇਤਰੀ ਕੋਆਰਡੀਨੇਟਰ ਮੁਹੰਮਦ ਸਲੇਹ ਨੇ ਵੀਰਵਾਰ ਨੂੰ ਦੱਸਿਆ ਕਿ ਅਲ-ਸ਼ਬਾਬ ‘ਤੇ ਲਾਫੇ ਥਾਣੇ ‘ਤੇ ਹਮਲਾ ਕਰਨ ਦਾ ਸ਼ੱਕ ਹੈ। ਵੀਰਵਾਰ ਸਵੇਰੇ ਹੋਏ ਇਸ ਹਮਲੇ ਵਿਚ ਦੋ ਗੱਡੀਆਂ ਨੂੰ ਅੱਗ ਲੱਗਾ ਦਿੱਤੀ ਗਈ।
ਦੱਖਣੀ ਕੇਨਯਾ ਵਿਚ ਸ਼ੱਕੀ ਅਲ-ਸ਼ਬਾਬ ਦੇ ਹਮਲੇ ਵਿਚ 3 ਲੋਕਾਂ ਦੇ ਮਾਰੇ ਜਾਣ ਦੇ ਇਕ ਦਿਨ ਬਾਅਦ ਅਤੇ ਮੰਗਲਵਾਰ ਨੂੰ ਰਾਸ਼ਟਰੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਇਹ ਘਟਨਾ ਵਾਪਰੀ ਹੈ। ਅਲ-ਸ਼ਬਾਬ ਨੇ ਚੋਣਾਂ ਵਿਚ ਰੁਕਾਵਟ ਪਾਉਣ ਦੀ ਧਮਕੀ ਦਿੱਤੀ ਹੈ। ਹਾਲ ਹੀ ਦੇ ਹਫਤਿਆਂ ਵਿਚ ਅਲ-ਸ਼ਬਾਬ ਨੇ ਕੇਨਯਾ ਦੀ ਸਰਹੱਦੀ ਕਾਊਂਟੀਆਂ ਲਾਮੂ ਅਤੇ ਮੰਡੇਰਾ ‘ਤੇ ਹਮਲਾ ਕੀਤਾ ਹੈ।

Be the first to comment

Leave a Reply