ਉੱਤਰੀ ਕੋਰੀਆ ਅਤੇ ਅਮਰੀਕਾ ਵਿਚਕਾਰ ਜੰਗ ਸ਼ੁਰੂ ਹੋਣ ਦੇ ਹਾਲਾਤ

ਸਿਓਲ: ਸੰਯੁਕਤ ਰਾਸ਼ਟਰ ਵੱਲੋਂ ਉੱਤਰ ਕੋਰੀਆ ‘ਤੇ ਲਾਈ ਰੋਕ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੋਰੀਆ ਨੂੰ ਜਾਰੀ ਕੀਤੀ ਚੇਤਾਵਨੀ ਤੋਂ ਬਾਅਦ ਹੁਣ ਉੱਤਰੀ ਕੋਰੀਆ ਤੈਸ਼ ਵਿੱਚ ਆ ਗਿਆ ਹੈ। ਉਸ ਨੇ ਅਮਰੀਕਾ ਦੇ ਇੱਕ ਟਾਪੂ ਗੁਆਨ ‘ਤੇ ਮਿਜ਼ਾਈਲ ਨਾਲ ਹਮਲਾ ਕਰਨ ਦੀ ਤਿਆਰੀ ਕਰ ਲਈ ਹੈ।

ਉੱਤਰ ਕੋਰੀਆ ਦੇ ਸਰਕਾਰੀ ਮੀਡੀਆ ਵਿੱਚ ਪ੍ਰਕਾਸ਼ਿਤ ਖ਼ਬਰਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਅਮਰੀਕੀ ਰਾਸ਼ਟਰਪਤੀ ਵੱਲੋਂ ਦਿੱਤੀ ਧਮਕੀ ਤੋਂ ਬਾਅਦ ਉੱਤਰੀ ਕੋਰੀਆ ਵੱਲੋਂ ਫੌਜੀ ਬਿਆਨ ਜਾਰੀ ਕਰ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਗੁਆਨ ਵਿੱਚ ਅਮਰੀਕਾ ਦੇ ਬੰਬ ਸੁੱਟਣ ਵਾਲੇ ਲੜਾਕੂ ਜਹਾਜ਼ਾਂ ਦੇ ਟਿਕਾਣੇ ਹਨ।

ਸੰਯੁਕਤ ਰਾਸ਼ਟਰ ਵੱਲੋਂ ਲਾਈ ਰੋਕ ਬਾਰੇ ਉੱਤਰੀ ਕੋਰੀਆ ਨੇ ਇਹ ਕਿਹਾ ਹੈ ਕਿ ਇਸ ਤਰ੍ਹਾਂ ਦਾ ਕਦਮ ਚੁੱਕਣਾ ਉਨ੍ਹਾਂ ਦੀ ਪ੍ਰਭੂਸੱਤਾ ‘ਤੇ ਸਿੱਧਾ ਹਮਲਾ ਹੈ। ਇਸ ਲਈ ਅਮਰੀਕਾ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਉੱਤਰੀ ਕੋਰੀਆ ਦੀ ਸਰਕਾਰੀ ਖ਼ਬਰ ਏਜੰਸੀ ਕੇ.ਸੀ.ਐਨ.ਏ. ਮੁਤਾਬਕ ਅਮਰੀਕੀ ਟਾਪੂ ਗੁਆਨ ‘ਤੇ ਚਾਰੇ ਪਾਸਿਉਂ ਹਮਲੇ ਕੀਤੇ ਜਾਣਗੇ। ਇਸ ਲਈ ਉਹ ਉਨ੍ਹਾਂ ਦੇ ਹੀ ਦੇਸ਼ ਵਿੱਚ ਬਣੀ ਹੋਈ ਮਿਜ਼ਾਈਲ ਹਵਾਂਸੌਂਗ-12 ਦੀ ਵਰਤੋਂ ਕਰ ਸਕਦਾ ਹੈ।

ਉੱਤਰੀ ਕੋਰੀਆ ਨੇ 5 ਵਾਰ ਪਰਮਾਣੂ ਬੰਬ ਦਾ ਪ੍ਰੀਖਣ ਕੀਤਾ ਹੈ ਤੇ ਇਸ ਤੋਂ 28 ਜੁਲਾਈ 2017 ਨੂੰ ਇਲਾਵਾ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦਾ ਵੀ ਤਜ਼ਰਬਾ ਵੀ ਕਰ ਚੁੱਕਾ ਹੈ। ਉਨ੍ਹਾਂ ਦੀ ਇਸ ਕਾਰਵਾਈ ‘ਤੇ ਹੀ ਯੂ.ਐਨ. ਨੇ ਰੋਕ ਲਾਈ ਹੈ। ਹੁਣ ਕੋਰੀਆ ਦੇ ਅਜਿਹੇ ਬਿਆਨ ਦੋਹਾਂ ਦੇਸ਼ਾ ਵਿਚਾਲੇ ਬਣੇ ਖ਼ਤਰਨਾਕ ਤਣਾਅ ਨੂੰ ਹੀ ਦਰਸਾਉਂਦਾ ਹੈ।

Be the first to comment

Leave a Reply