ਉੱਤਰੀ ਕੋਰੀਆ ਨੇ ਅਮਰੀਕਾ ਨੂੰ ਦਿੱਤੀ ਚੇਤਾਵਨੀ

ਵਸ਼ਿੰਗਟਨ: ਉੱਤਰੀ ਕੋਰੀਆ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਦੇ ਉਸਦੇ ਲੀਡਰ ਕਿੰਮ ਜੋਂਗ ਨੂੰ ਸੱਤਾ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅਮਰੀਕਾ ਖ਼ਿਲਾਫ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ। ਸੀ ਐਨ ਐਨ ਚੈਨਲ ਦੇ ਮੁਤਾਬਕ ਉੱਤਰੀ ਕੋਰੀਆ ਦੇ ਬੁਲਾਰੇ ਨੇ ਕਿਹਾ ਹੈ ਕਿ ਜੇ ਸਾਡੇ ਲੀਡਰ ਖ਼ਿਲਾਫ ਕੋਈ ਸਿੱਧਾ ਜਾਂ ਅਸਿੱਧਾ ਹਮਲਾ ਕੀਤਾ ਗਿਆ ਤਾਂ ਅਸੀਂ ਹੋਰ ਹਮਲਿਆਂ ਸਮੇਤ ਪ੍ਰਮਾਣੂ ਹਮਲਾ ਵੀ ਕਰ ਸਕਦੇ ਹਾਂ।

ਉਨ੍ਹਾਂ ਕਿਹਾ ਕਿ ਜੇ ਸਾਡੇ ਖ਼ਿਲਾਫ ਅਮਰੀਕਾ ਵੱਲੋਂ ਕੋਈ ਕੋਸ਼ਿਸ਼ ਵੀ ਕੀਤੀ ਗਈ ਤਾਂ ਅਸੀਂ ਅਮਰੀਕਾਂ ਨੂੰ ਨਹੀਂ ਬਖ਼ਸ਼ਾਂਗੇ। ਉਨ੍ਹਾਂ ਕਿਹਾ ਕਿ ਅਸੀਂ ਅਮਰੀਕਾ ਦੇ ਬਿਲਕੁਲ ਕੇਂਦਰ ਤੇ ਇਹ ਹਮਲਾ ਕਰਕੇ ਹਮਲਾ ਨੂੰ ਤਬਾਹ ਕਰ ਦੇਵਾਂਗੇ।

ਦਰਅਸਲ ਉੱਤਰੀ ਕੋਰੀਆ ਨੇ ਇਹ ਚੇਤਵਨੀ ਇਸ ਕਰਕੇ ਦਿੱਤੀ ਹੈ ਕਿਉਂਕਿ ਅਮਰੀਕਾ ਦੇ ਏਜੰਸੀ ਸੀ ਆਈ ਏ ਦੇ ਮੁਖੀ ਮਾਈਕ ਪੌਮਪੀਓ ਨੇ ਪਿਛਲੇ ਹਫਤੇ ਕਿਹਾ ਸੀ ਕਿ ਟਰੰਪ ਪ੍ਰਸ਼ਾਸ਼ਨ ਕਿੰਮ ਜੌਂਗ ਨੇ ਲਈ ਕੋਈ ਵੱਖਰਾ ਰਾਹ ਅਪਨਾਉਣਾ ਚਾਹੀਦਾ ਹੈ। ਇਹ ਵੀ ਖ਼ਬਰਾਂ ਹਨ ਕਿ ਉੱਤਰੀ ਕੋਰੀਆ ਨੇ ਹੋਰ ਵੀ ਪ੍ਰਮਾਣੂ ਮਿਜ਼ਾਈਲਾਂ ਤਿਆਰ ਕੀਤੀਆਂ ਹਨ।

Be the first to comment

Leave a Reply