ਉੱਤਰੀ ਕੋਰੀਆ ਨੇ ਕਿਹਾ ਅਮਰੀਕਾ ਨੂੰ ਇਸ ਦੀ ਕੀਮਤ ਤਾਰਨੀ ਪਵੇਗੀ

ਸਿਓਲ: ਉੱਤਰੀ ਕੋਰੀਆ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ ਲਾਈਆਂ ਗਈਆਂ ਨਵੀਆਂ ਪਾਬੰਦੀਆਂ ਲਾਗੂ ਕਰਨ ਦਾ ਜਵਾਬ ਦੇਵੇਗਾ ਤੇ ਅਮਰੀਕਾ ਨੂੰ ਇਸ ਦੀ ਕੀਮਤ ਤਾਰਨੀ ਪਵੇਗੀ। ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ‘ਚ ਸ਼ਨੀਵਾਰ ਨੂੰ ਉੱਤਰੀ ਕੋਰੀਆ’ ‘ਤੇ ਨਵੀਆਂ ਪਾਬੰਦੀਆਂ ਲਾਗੂ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ।
ਨਵੀਆਂ ਪਾਬੰਦੀਆਂ ਨਾਲ ਉੱਤਰੀ ਕੋਰੀਆ ਲਈ ਨਿਰਯਾਤ ਆਮਦਨ ਇੱਕ-ਤਿਹਾਈ ਤੱਕ ਘਟ ਸਕਦੀ ਹੈ। ਉੱਤਰੀ ਕੋਰੀਆ ਨੇ ਇਸ ਮਤੇ ਦੇ ਪਾਸ ਹੋਣ ਮਗਰੋਂ ਵੀ ਮਿਜ਼ਾਈਲ ਟੈਸਟ ਜਾਰੀ ਰੱਖੇ ਜਿਸ ਕਰਕੇ ਖੇਤਰ ਵਿੱਚ ਤਣਾਅ ਦੀ ਹਾਲਤ ਬਣੀ ਰਹੀ। ਉੱਤਰੀ ਕੋਰੀਆ ਨੇ ਜਵਾਬ ਦੇ ਤੌਰ ‘ਤੇ ਕਿਹਾ ਹੈ ਕਿ ਉਹ ਆਪਣਾ ਵਿਵਾਦਤ ਪ੍ਰਮਾਣੂ ਹਥਿਆਰ ਪ੍ਰੋਗਰਾਮ ਜਾਰੀ ਰੱਖੇਗਾ।
ਬੈਲਿਸਟਿਕ ਮਿਜ਼ਾਈਲ ਦੇ ਟੈਸਟ ਦੀਆਂ ਤਸਵੀਰਾਂ ਕੋਰਿਆਈ ਏਜੰਸੀ ਨੇ ਜੁਲਾਈ ਵਿੱਚ ਜਾਰੀ ਕੀਤੀਆਂ ਸਨ। ਉੱਤਰੀ ਕੋਰੀਆ ਦੀ ਸਰਕਾਰੀ ਏਜੰਸੀ ਨੇ ਪਾਬੰਦੀਆਂ ਨੂੰ ਹਿੰਸਕ ਉਲੰਘਣਾ ਦੱਸਿਆ ਹੈ। ਮਨੀਲਾ ਵਿੱਚ ਖੇਤਰੀ ਕਾਨਫਰੰਸ ‘ਤੇ ਉੱਤਰੀ ਕੋਰੀਆ ਦੇ  ਬੁਲਾਰੇ, ਬੈਂਗ ਕਵੈਂਗ ਹਾਇਉਕ ਨੇ ਕਿਹਾ, “ਅਮਰੀਕਾ ਕੋਰਿਆਈ ਇਲਾਕੇ ਦੇ ਹਾਲਾਤ ਤੇ ਪ੍ਰਮਾਣੂ ਮੁੱਦੇ ਦੇ ਟੁੱਟਣ ਲਈ ਅਮਰੀਕਾ ਜ਼ਿੰਮੇਵਾਰ ਹੈ।

Be the first to comment

Leave a Reply