ਉੱਤਰੀ ਸਿਨਾਈ ਵਿਚ ਸੈਨਿਕ ਨਾਕੇ ‘ਤੇ ਹੋਏ ਕਾਰ ਬੰਬ ਧਮਾਕੇ ਵਿਚ 2 ਬੱਚਿਆਂ ਸਮੇਤ 7 ਨਾਗਰਿਕਾਂ ਦੀ ਮੌਤ

ਕਾਹਿਰਾ— ਮਿਸਰ ਦੀ ਸੈਨਾ ਦੀ ਜਾਣਕਾਰੀ ਮੁਤਾਬਕ ਉੱਤਰੀ ਸਿਨਾਈ ਵਿਚ ਇਕ ਸੈਨਿਕ ਨਾਕੇ ‘ਤੇ ਹੋਏ ਕਾਰ ਬੰਬ ਧਮਾਕੇ ਵਿਚ 2 ਬੱਚਿਆਂ ਸਮੇਤ 7 ਨਾਗਰਿਕਾਂ ਦੀ ਮੌਤ ਹੋ ਗਈ। ਸੈਨਾ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਇਹ ਧਮਾਕਾ ਸੈਨਿਕ ਨਾਕੇ ਦੇ ਕਰੀਬ 200 ਮੀਟਰ ਦੀ ਦੂਰੀ ‘ਤੇ ਉਸ ਵੇਲੇ ਹੋਇਆ, ਜਦੋਂ ਮਿਸਰ ਦੇ ਇਕ ਸੈਨਿਕ ਨੇ ਇਕ ਗੱਡੀ ਨੂੰ ਰੋਕਣ ਲਈ ਟੈਂਕ ਦੀ ਵਰਤੋਂ ਕੀਤੀ।
ਇਸ ਧਮਾਕੇ ਵਿਚ ਮਰਨ ਵਾਲਿਆਂ ਵਿਚ 3 ਵਿਅਕਤੀ, 2 ਔਰਤਾਂ ਅਤੇ 2 ਬੱਚੇ ਸ਼ਾਮਲ ਹਨ, ਜੋ ਧਮਾਕੇ ਦੌਰਾਨ ਉੱਥੇ ਮੌਜੂਦ ਸਨ। ਸੈਨਾ ਦੇ ਇਕ ਬੁਲਾਰੇ ਮੁਤਾਬਕ ਇਹ ਧਮਾਕਾ ਬਹੁਤ ਵੱਡਾ ਸੀ। ਇਸ ਵਿਚ ਕਰੀਬ 100 ਕਿਲੋਗ੍ਰਾਮ ਸ਼ਕਤੀਸ਼ਾਲੀ ਵਿਸਫੋਟਕ ਲਗਾਇਆ ਗਿਆ ਸੀ। ਵਰਨਣਯੋਗ ਹੈ ਕਿ ਇਸ ਸਮੇਂ ਮਿਸਰ ਦੀ ਸੈਨਾ ਇਸਲਾਮਿਕ ਸਟੇਟ ਸਮੂਹ ਦੇ ਇਕ ਸਥਾਨਕ ਸਹਿਯੋਗੀ ਨਾਲ ਜੂਝ ਰਹੀ ਹੈ, ਜਿਸ ਨੇ ਸਿਨਾਈ ਵਿਚ ਇਕ ਘਾਤਕ ਹਮਲਾ ਕੀਤਾ ਸੀ ਅਤੇ ਸੁਰੱਖਿਆ ਬਲਾਂ ਦੇ ਸੈਂਕੜਾਂ ਕਰਮੀਆਂ ਦੀ ਹੱਤਿਆ ਕਰ ਦਿੱਤੀ ਸੀ। ਦਸੰਬਰ ਤੋਂ ਹੁਣ ਤੱਕ, ਇਸਲਾਮਿਕ ਸਟੇਟ ਸਮੂਹ ਨੇ ਕਾਹਿਰਾ ਸਮੇਤ ਮਿਸਰ ਦੇ ਹੋਰ ਹਿੱਸਿਆਂ ਵਿਚ ਈਸਾਈਆਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਕਬੀਲੇ ਦੇ ਦਰਜਨਾਂ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਹੈ।

Be the first to comment

Leave a Reply