ਉੱਤਰ ਕੋਰੀਆ ਨੇ ਚਲਾਇਆ ਸਭ ਤੋਂ ਖ਼ਤਰਨਾਕ ਹਾਈਡ੍ਰੋਜਨ ਬੰਬ

ਪਿਓਂਗਯਾਂਗ –  ਉੱਤਰ ਕੋਰੀਆ ਨੇ ਇੱਕ ਵਾਰ ਫਿਰ ਪਰਮਾਣੂ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ ਹਾਈਡ੍ਰੋਜਨ ਬੰਬ ਦਾ ਪਰੀਖਣ ਕੀਤਾ ਹੈ। ਇਹ ਬੰਬ ਉੱਤਰ ਕੋਰੀਆ ਦੀ ਲੰਬੀ ਦੂਰੀ ਦੀ ਮਿਸਾਇਲਾਂ ਤੋਂ ਵੀ ਦਾਗਿਆ ਜਾ ਸਕਦਾ ਹੈ। ਉੱਤਰ ਕੋਰੀਆ ਦੇ ਚੈਨਲ ਨੇ ਛੇਵੇਂ ਪਰਮਾਣੂ ਵਿਸਫੋਟ ਦੇ ਪਰੀਖਣ ਤੋਂ ਕੁਝ ਘੰਟਿਆਂ ਬਾਅਦ ਇਸ ਦਾ ਐਲਾਨ ਕੀਤਾ ਹੈ ਕਿ ਹਾਈਡ੍ਰੋਜਨ ਬੰਬ ਧਮਾਕਾ ਪੂਰੀ ਤਰ੍ਹਾਂ ਨਾਲ ਸਫਲ ਰਿਹਾ। ਸਿਓਲ ਦੀ ਮੌਸਮ ੲਜੰਸੀ ਤੇ ਜੁਆਇੰਟ ਚੀਫਸ ਆਫ ਸਟਾਕ ਨੇ ਕਿਹਾ ਕਿ 5.7 ਤੀਬਰਤਾ ਦਾ ਨਕਲੀ ਭੂਚਾਲ ਉਤਰੀ ਹੈਮਗਯੋਂਗ ਪ੍ਰਾਂਤ ਦੇ ਕਿਲਜੁ ‘ਚ ਮਹਿਸੂਸ ਕੀਤਾ ਗਿਆ। ਉੱਤਰ ਕੋਰੀਆ ਦੇ ਪਹਿਲਾਂ ਵੀ ਆਪਣੇ ਪਰਮਾਣੂ ਪਰੀਖਣ ਇੱਥੇ ਹੀ ਕੀਤੇ ਸਨ।

Be the first to comment

Leave a Reply

Your email address will not be published.


*