ਉੱਤਰ ਪ੍ਰਦੇਸ਼ ਵਿੱਚ ਬੱਬਰ ਖਾਲਸਾ ਦੇ ਦੋ ਕਾਰਕੁਨਾਂ ਨੂੰ ਕੀਤਾ ਗ੍ਰਿਫਤਾਰ

ਲਖਨਊ  : ਉੱਤਰ ਪ੍ਰਦੇਸ਼ ਵਿੱਚ ਬੱਬਰ ਖਾਲਸਾ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ। ਏਟੀਐਸ ਦੇ ਆਈਜੀ ਅਸੀਮ ਅਰੁਣ ਨੇ ਅੱਜ ਦੱਸਿਆ ਉੱਤਰ ਪ੍ਰਦੇਸ਼ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਨੇ ਜਸਵੰਤ ਸਿੰਘ ਉਰਫ਼ ਕਾਲਾ ਨੂੰ ਬੁੱਧਵਾਰ ਦੇਰ ਰਾਤ ਉਨਾਓ ਇਲਾਕੇ ’ਚੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਐਸ਼ਬਾਗ ਇਲਾਕੇ ’ਚੋਂ ਫੜੇ ਗਏ ਬੱਬਰ ਖ਼ਾਲਸਾ ਦੇ ਕਾਰਕੁਨ ਬਲਵੰਤ ਸਿੰਘ ਫੜਿਆ ਗਿਆ ਸੀ ਜਿਸ ਤੋਂ ਬਾਅਦ ਦੂਜਾ ਕਾਰਕੁਨ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਸਵੰਤ ਸਿੰਘ ਹੱਤਿਆ ਸਮੇਤ ਕਈ ਕੇਸਾਂ ’ਚ ਰਾਜਸਥਾਨ ਅਤੇ ਪੰਜਾਬ ਪੁਲੀਸ ਨੂੰ ਲੋੜੀਂਦਾ ਹੈ। ਪੰਜਾਬ ਦੇ ਮੁਕਤਸਰ ਜ਼ਿਲ੍ਹੇ ਨਾਲ ਸਬੰਧਤ ਜਸਵੰਤ ਸਿੰਘ ਨੂੰ ਉਨਾਓ ਪੁਲੀਸ ਸਟੇਸ਼ਨ ਇਲਾਕੇ ਅਧੀਨ ਪੈਂਦੇ ਸੋਹਰਾਮਊ ’ਚ ਭੱਲਾ ਫਾਰਮ ਹਾਊਸ ’ਤੇ ਛਾਪਾ ਮਾਰ ਕੇ ਫੜਿਆ ਗਿਆ ਜਿਥੇ ਉਹ ਪਿਛਲੇ ਦੋ ਕੁ ਸਾਲਾਂ ਤੋਂ ਠਹਿਰਿਆ ਹੋਇਆ ਸੀ।

ਨਵਾਂਸ਼ਹਿਰ ਦੇ ਵਸਨੀਕ ਬਲਵੰਤ ਸਿੰਘ ਨੂੰ ਪੰਜਾਬ ਪੁਲੀਸ ਵੱਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ। ਅਰੁਣ ਨੇ ਦੱਸਿਆ ਕਿ ਬਲਵੰਤ ਦੇ ਟਿਕਾਣੇ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਪੰਜਾਬ ਪੁਲੀਸ ਨੇ ਦਹਿਸ਼ਤੀ ਜਥੇਬੰਦੀ ਦੇ ਦੋ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੰਜਾਬ ਪੁਲੀਸ ਇਨ੍ਹਾਂ ਖਾੜਕੂਆਂ ਨੂੰ ਟਰਾਂਜ਼ਿਟ ਰਿਮਾਂਡ ’ਤੇ ਪੰਜਾਬ ਲੈ ਕੇ ਆਏਗੀ।

Be the first to comment

Leave a Reply