ਏਅਰਟੈੱਲ ਮੋਬਾਇਲ ਕੰਪਨੀ ਦੇ ਟਾਵਰ ਦੇ ਜਨਰੇਟਰ ਨੂੰ ਅਚਾਨਕ ਅੱਗ ਜਾਣ ਦਾ ਸਮਾਚਾਰ

ਸ਼ਾਮਚੁਰਾਸੀ- ਸ਼ਾਮਚੁਰਾਸੀ ਨਜ਼ਦੀਕ ਪਿੰਡ ਤਲਵੰਡੀ ਅਰਾਈਆਂ ਵਿਖੇ ਲੱਗੇ ਏਅਰਟੈੱਲ ਮੋਬਾਇਲ ਕੰਪਨੀ ਦੇ ਟਾਵਰ ਦੇ ਜਨਰੇਟਰ ਨੂੰ ਅਚਾਨਕ ਅੱਗ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਅੱਗ ਨੇ ਜਨਰੇਟਰ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ।
ਅੱਗ ਦੀਆਂ ਲਾਟਾਂ ਦੇਖ ਕੇ ਪਿੰਡ ਵਾਸੀਆਂ ਨੇ ਫਾਇਰ ਬ੍ਰਿਗੇਡ ਹੁਸ਼ਿਆਰਪੁਰ ਨੂੰ ਸੂਚਿਤ ਕੀਤਾ, ਜਿਨ੍ਹਾਂ ਆ ਕੇ ਅੱਗ ‘ਤੇ ਪਾਇਆ। ਫਾਇਰ ਬ੍ਰਿਗੇਡ  ਕਰਮਚਾਰੀ ਮਾਹਨ ਸਿੰਘ, ਗੁਰਦਿੱਤ ਸਿੰਘ, ਰਮਨ ਅਤੇ ਅਜੈਪਾਲ ਸਿੰਘ ਨੇ ਦੱਸਿਆ ਕਿ ਅੱਗ ਨਾਲ ਜਨਰੇਟਰ ਦਾ ਅੰਦਰੂਨੀ ਹਿੱਸਾ ਸੜ ਗਿਆ। ਸ਼ਾਮਚੁਰਾਸੀ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਪਰਮਜੀਤ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਵੀ ਹਾਦਸਾ ਸਥਾਨ ‘ਤੇ ਪੁੱਜੀ। ਅੱਗ ਲੱਗਣ ਦੇ ਕਾਰਨਾਂ ਬਾਰੇ ਅਧਿਕਾਰੀ ਜਾਂਚ ਕਰ ਰਹੇ ਹਨ।
ਅੱਗ ਲੱਗਣ ਨਾਲ ਸੜਿਆ ਮੋਬਾਇਲ ਟਾਵਰ ਦਾ ਜਨਰੇਟਰ।

Be the first to comment

Leave a Reply