ਏ. ਸੀ. ਇੰਟੈਗਰਲ ਬੱਸ ਮਾਲਕਾਂ ਲਈ ਪੈ ਗਈ ਭਾਰੀ ਅਤੇ ਖਾਸ ਕਰਕੇ ਬਾਦਲਾਂ ਨੂੰ ਵੀ ਲੱਗੇਗਾ ਸੇਕ

ਚੰਡੀਗੜ੍ਹ : ਪੰਜਾਬ ਸਰਕਾਰ ਦੀ ਨਵੀਂ ਟਰਾਂਸਪੋਰਟ ਨੀਤੀ ਏ. ਸੀ. ਇੰਟੈਗਰਲ ਬੱਸ ਮਾਲਕਾਂ ਲਈ ਭਾਰੀ ਪੈ ਗਈ ਹੈ ਅਤੇ ਖਾਸ ਕਰਕੇ ਇਸ ਨੀਤੀ ਨਾਲ ਬਾਦਲਾਂ ਨੂੰ ਵੀ ਸੇਕ ਲੱਗਣਾ ਤੈਅ ਹੈ। ਅਸਲ ‘ਚ ਬਾਦਲ ਸਰਕਾਰ ਦੇ ਸਮੇਂ ਏ. ਸੀ. ਬੱਸਾਂ ਦਾ ਟੈਕਸ ਆਮ ਬੱਸਾਂ ਨਾਲੋਂ ਵੀ 1.13 ਰੁਪਏ ਕਿਲੋਮੀਟਰ ਘੱਟ ਸੀ, ਜਿਸ ਕਾਰਨ ਏ. ਸੀ. ਬੱਸ ਮਾਲਕਾਂ ਨੇ ਖੂਬ ਕਮਾਈਆਂ ਕੀਤੀਆਂ ਪਰ ਹੁਣ ਉਨ੍ਹਾਂ ਦੀ ਇਸ ਕਮਾਈ ‘ਤੇ ਕਾਂਗਰਸ ਸਰਕਾਰ ਭਾਰੀ ਪੈ ਗਈ ਹੈ। ਹੁਣ ਉਨ੍ਹਾਂ ਨੂੰ ਪਹਿਲਾਂ ਦੇ ਮੁਕਾਬਲੇ 4 ਰੁਪਏ ਵੱਧ ਟੈਕਸ ਭਰਨਾ ਪਵੇਗਾ। ਸੂਤਰਾਂ ਮੁਤਾਬਕ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਏ. ਸੀ. ਬੱਸਾਂ ਦਾ ਟੈਕਸ 1.60 ਰੁਪਏ ਤੇ ਆਮ ਲੋਕਾਂ ਵਲੋਂ ਵਰਤੀਆਂ ਜਾਂਦੀਆਂ ਆਮ ਬੱਸਾਂ ਦਾ ਟੈਕਸ 2.73 ਰੁਪਏ ਕਿਲੋਮੀਟਰ ਸੀ। ਉਸ ਸਮੇਂ ਇਸ ਨੀਤੀ ਦਾ ਕਾਫੀ ਵਿਰੋਧ ਵੀ ਹੋਇਆ ਪਰ ਅਕਾਲੀ-ਭਾਜਪਾ ਸਰਕਾਰ ਟੱਸ ਤੋਂ ਮੱਸ ਨਾ ਹੋਈ। ਨਵੀਂ ਨੀਤੀ ਤਹਿਤ ਏ. ਸੀ. ਬੱਸਾਂ ਦਾ ਟੈਕਸ 1.60 ਰੁਪਏ ਤੋਂ ਵਧਾ ਕੇ 5.60 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਇਨ੍ਹਾਂ ਬੱਸਾਂ ਲਈ ਸਲਾਨਾ ਕਰੀਬ 7 ਲੱਖ ਰੁਪਏ ਟੈਕਸ ਦੇਣਾ ਪਵੇਗਾ।
ਇਸ ਦੇ ਨਾਲ ਹੀ ਹੁਣ ਕੋਈ ਮਾਲਕ ਇਕ ਪਰਮਿਟ ਤੋਂ ਵੱਧ ਬੱਸਾਂ ਨਹੀਂ ਚਲਾ ਸਕੇਗਾ ਕਿਉਂਕਿ ਬੱਸਾਂ ‘ਤੇ ਇਕ ਵੱਡੀ ਪਲੇਟ ਲਗਾਉਣੀ ਪਵੇਗੀ, ਜਿਸ ‘ਤੇ ਪਰਮਿਟ ਨੰਬਰ ਲਿਖਿਆ ਹੋਵੇਗਾ। ਜੇਕਰ ਕੋਈ ਮਾਲਕ ਪਰਮਿਟ ‘ਤੇ ਵੱਧ ਬੱਸਾਂ ਚਲਾਵੇਗਾ ਤਾਂ ਕੋਈਵੀ ਉਸ ਦੀ ਸ਼ਿਕਾਇਤ ਕਰ ਸਕੇਗਾ ਅਤੇ ਟਰਾਂਸਪੋਰਟ ਮਹਿਕਮੇ ਨੂੰ ਹਰਕਤ ‘ਚ ਆਉਣਾ ਪਵੇਗਾ। ਜਾਣਕਾਰੀ ਮੁਤਾਬਕ ਨਿਜੀ ਬੱਸ ਮਾਲਕ ਬੱਸ ਅੱਡੇ ‘ਚਤਾਂ ਅਸਲੀ ਪਰਮਿਟ ਵਾਲੀ ਬੱਸ ਹੀਲੈ ਕੇ ਜਾਂਦੇ ਹਨ ਪਰ ਅੱਡਿਆਂਤੋਂਬਾਹਰ ਨਕਲੀ ਨੰਬਰ ਵਾਲੀਆਂ ਬੱਸਾਂ ਚਲਾ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਂਦੇ ਹਨ।

Be the first to comment

Leave a Reply