ਐਕਟਰ ਰਾਜ ਬੱਬਰ ਪੁਲਸ ਦੀ ਰਿਹਾਸਤ ‘ਚੋਂ ਰਿਹਾਅ

ਮੁੰਬਈ — ਬਾਲੀਵੁੱਡ ਦੇ ਮਸ਼ਹੂਰ ਐਕਟਰ ਤੇ ਕਾਂਗਰਸੀ ਪ੍ਰਧਾਨ ਰਾਜ ਬੱਬਰ ਜਦੋਂ ਕਿਸਾਨਾਂ ਨੂੰ ਮਿਲਣ ਲੋਨੀ ਦੇ ਮੰਡੋਲਾ ਜਾ ਰਹੇ ਸਨ ਤਾਂ ਕਾਂਗਰਸ ਤੇ ਪੁਲਸ ‘ਚ ਝੜਪ ਹੋ ਗਈ। ਇਹ ਝੜਪ ਉਸ ਸਮੇਂ ਹੋਈ ਜਦੋਂ ਪੁਲਸ ਨੇ ਰਾਜ ਬੱਬਰ ਨੂੰ ਲੋਨੀ ਦੇ ਸੋਨੀਆ ਵਿਹਾਰ ਇਲਾਕੇ ‘ਚ ਰੋਕ ਦਿੱਤਾ ਸੀ। ਪੁਲਸ ਦੇ ਰੋਕਣ ਤੋਂ ਬਾਅਦ ਵੀ ਰਾਜ ਬੱਬਰ ਨਾਲ ਦਰਜਨਾਂ ਕਾਂਗਰਸੀ ਲੋਨੀ ਜਾਣ ਨੂੰ ਅੜੇ ਰਹੇ। ਇੰਨਾ ਹੀ ਨਹੀਂ ਉਹ ਫਿਰ ਸੜਕ ‘ਤੇ ਬੈਠ ਗਏ, ਜਿਸ ਦੌਰਾਨ ਕਾਂਗਰਸ ਦੀ ਮਹਿਲਾ ਨੇਤਾਵਾਂ ਨਾਲ ਬਦਸਲੂਕੀ ਵੀ ਹੋਈ।
ਦੱਸਣਯੋਗ ਹੈ ਕਿ ਪੁਲਸ ਵੱਲੋਂ ਰਾਜ ਬੱਬਰ ਨੂੰ ਸਾਹਿਬਾਬਾਦ ਵਿਖੇ ਵਸੁੰਧਰਾ ਕਾਲੋਨੀ ਵਿਚ ਰਿਹਾਇਸ਼ੀ ਵਿਕਾਸ ਪ੍ਰੀਸ਼ਦ ਦੇ ਗੈਸਟ ਹਾਊਸ ਵਿਚ ਲਿਜਾਇਆ ਗਿਆ ਅਤੇ ਨਿੱਜੀ ਬਾਂਡ ‘ਤੇ ਛੱਡ ਦਿੱਤਾ ਗਿਆ।

Be the first to comment

Leave a Reply