ਐਕਸੀਡੈਂਟ ਦੌਰਾਨ ਜਖਮੀ ਹੋਏ ਬੱਚੇ ਦੀ ਮੌਤ

ਬਟਾਲਾ (ਬਰਨਾਲ)-ਬੀਤੇ ਦਿਨੀ ਇਕ ਤੇਜ ਰਫਤਾਰ ਕਾਰ ਵੱਲੋ ਮਾਡਲ ਟਾਂਊਨ ਬੱਚਾ ਪਵਿੱਤਰ ਚੰਦ ਸਪੁਤਰ ਸੁਖਵਿੰਦਰ ਕੁਮਾਰ ਵਾਸੀ ਬੋਹੜਾ ਵਾਲ ਨੂੰ ਇਕ ਤੇਜ ਰਫਤਾਰ ਕਾਰ ਨੇ ਫੇਟ ਵੱਜਣ ਕਾਰਨ ਜਖਮੀ ਹੋ ਗਿਆ ਸੀ। ਪੁਲਿਸ ਲਾਈਨ ਰੋਡ,ਤੇ ਮਾਸਟਰ ਕਰਿਆਨਾਂ ਸਟੋਰ ਦੇ ਸਾਰਹਮੇ ਇਕ ਤੇਜ ਰਫਤਾਰ ਕਾਰ ਨੇ ਬੱਚੇ ਨੂੰ ਸੱਟਾਂ ਲਗਾ ਦਿਤੀਆ ਸਨ, ਸੱਟਾ ਜਿਆਦਾ ਲੱਗ ਜਾਣ ਕਾਰਨ ਬੀਤੇ ਦਿਨੀ ਊਸਦੀ ਮੌਤ ਹੋ ਗਈ। ਭਾਂਵੇ ਮੁਹੱਲਾ ਵਾਸੀਆ ਨੇ ਊਸਦਾ ਇਲਾਜ ਅੰਮ੍ਰਿਤਸਰ ਤੋ ਕਰਵਾਇਆ ਸੀ। ਪਰ ਮੌਤ ਨੇ ਉਸ ਨੂੰ ਆਣ ਘੇਰਿਆ । ਮਾਡਲ ਟਾਊਟ ਨਿਵਾਸੀਆਂ ਵੱਲੋ ਸੁਖਮਣੀ ਸਾਹਿਬ ਦੇ ਪਾਠ ਕਰਵਾਏ ਗਏ। ਜਿਕਰਯੋਗ ਹੈ ਕਿ ਮ੍ਰਿਤਕ ਬੱਚਾ ਪਵਿੱਤਰ ਚੰਦ ਉਮਰ ਸਤਾਰਾਂ ਸਾਲ ਆਪਣੇ ਚਾਚਾ ਚਾਚੀ ਕੋਲ ਰਹਿ ਰਿਹਾ ਸੀ। ਸ੍ਰੀ ਸੁਖਮਣੀ ਸਾਹਿਬ ਦੇ ਭੋਗ ਉਪਰੰਤ , ਰਾਗੀ ਸਿੰਘਾਂ ਨੇ ਵਿਰਾਗ ਮਈ ਕੀਰਤਨ ਕੀਤਾ। ਇਸ ਮੌਕੇ ਮਾਡਲ ਟਾਉਨ ਵਾਸੀਆਂ ਵੱਲੋ ਮ੍ਰਿਤਕ ਦੇ ਮਾਤਾ ਪਿਤਾ ਦੀ ਆਰਥਿਕ ਮਦਦ ਵੀ ਕੀਤੀ ਗਈ।

Be the first to comment

Leave a Reply