ਐਡੀਲੇਡ ‘ਚ ਆਪਣੇ ਘਰ ਨੂੰ ਸਾੜਨ ਵਾਲੇ ਜੋੜੇ ਨੂੰ ਛੇ ਸਾਲ ਕੈਦ

ਐਡੀਲੇਡ ਹੈਲਡਨ ਹਿੱਲ ਸਥਿਤ ਘਰ ‘ਚ ਸੱਤ ਸਾਲ ਪਹਿਲਾਂ ਪਤੀ-ਪਤਨੀ ਕ੍ਰਿਸੀਸਟੋਫ ਕੁਚਰ ਤੇ ਸਰਾਹ ਵਲੋਂ ਆਪਣੇ ਹੀ ਘਰ ਨੂੰ ਪੈਟਰੋਲ ਛਿੜਕ ਕੇ ਅੱਗ ਲਗਾਉਣ ‘ਤੇ ਝੂਠ ਦਾ ਸਹਾਰਾ ਲੈ ਕੇ ਲਾਲਸਾ ਹੇਠ ਬੀਮਾ ਰਾਸ਼ੀ ਪ੍ਰਾਪਤ ਕਰਨ ਦੇ ਦੋਸ਼ ਹੇਠ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ | ਜੋੜੇ ਵਲੋਂ ਅੱਗ ਲਾਉਣ ਤੋਂ ਕੁਝ ਸਮਾਂ ਪਹਿਲਾਂ ਹੀ ਘਰ ਦੀ ਬੀਮਾ ਕਵਰੇਜ ‘ਚ ਵਾਧਾ ਕੀਤਾ ਸੀ ਤੇ ਕਿਰਾਏਦਾਰ ਨਾਲ ਕੀਤੇ ਝਗੜੇ ਕਾਰਨ ਸੱਚ ਸਾਹਮਣੇ ਆਇਆ | ਜੱਜ ਨੇ ਕਿਹਾ ਭਾਵੇਂ ਲੱਖਾਂ ‘ਚੋਂ ਹੀ ਅਜਿਹਾ ਕੇਸ ਵੇਖਣ ਨੂੰ ਮਿਲਦਾ ਹੈ ਜਿਸ ਦਾ ਸ੍ਰੀਮਤੀ ਕੁਚਰ ਦੇ ਪੱਖ ਨੇ ਝੂਠ ਦਾ ਪਰਦਾਫਾਸ਼ ਕੀਤਾ, ਜਿਸ ਨਾਲ ਸਾਬਤ ਹੋ ਗਿਆ ਕਿ ਜੋੜੇ ਵਲੋਂ ਪੈਟਰੋਲ ਛਿੜਕ ਕੇ ਲਗਾਈ ਅੱਗ ਕਾਰਨ ਘਰ ਧਮਾਕੇ ‘ਚ ਤਬਾਹ ਹੋ ਗਿਆ ਤੇ ਚਮਤਕਾਰੀ ਢੰਗ ਨਾਲ ਘਰ ਦੇ ਮੈਂਬਰ ਬਚ ਨਿਕਲਣਾ ਕਾਰਨ ਝੂਠ ਸਾਹਮਣੇ ਆਉਣ ‘ਤੇ ਜੱਜ ਨੇ ਜੋੜੇ ਨੂੰ ਅਦਾਲਤ ਨੂੰ ਗੁੰਮਰਾਹ ਕਰਨ, ਝੂਠੇ ਮੁਆਵਜ਼ੇ ਦੀ ਮੰਗ, ਜਾਂਚ ਕਰਤਾਵਾਂ ਦਾ ਸਮਾਂ ਖ਼ਰਾਬ ਕਰਨ ਦੇ ਦੋਸ਼ਾਂ ਹੇਠ ਛੇ ਸਾਲ ਦੀ ਸਜ਼ਾ ਦੇ ਹੁਕਮ ਜਾਰੀ ਕੀਤੇ | ਕੁਚਰ ਦੀ ਪਤਨੀ ਨੂੰ ਘਰ ‘ਚ ਨਜ਼ਰਬੰਦ ਰੱਖਣ ਦੀ ਸਜ਼ਾ ਸੁਣਾਉਂਦੇ ਹਏ ਤਿੰਨ ਬੱਚਿਆਂ ਦੀ ਦੇਖ-ਭਾਲ ਕਰਨ ਦੀ ਇਜਾਜ਼ਤ ਦਿੱਤੀ |