ਐਤਵਾਰ ਸਵੇਰੇ ਟੈਗੋਰ ਹਸਪਤਾਲ ਦੇ ਬਾਹਰ ਵਾਪਰਿਆ ਭਿਆਨਕ ਸੜਕ ਹਾਦਸਾ

ਜਲੰਧਰ— ਇਥੋਂ ਦੇ ਵਰਕਸ਼ਾਪ ਚੌਕ ‘ਚ ਐਤਵਾਰ ਸਵੇਰੇ ਟੈਗੋਰ ਹਸਪਤਾਲ ਦੇ ਬਾਹਰ ਭਿਆਨਕ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਸੜਕ ਪਾਰ ਕਰਦੇ ਸਮੇਂ ਇਕ ਲੜਕੀ ਨੂੰ ਤੇਜ਼ ਰਫਤਾਰ ਬੱਸ ਘੜੀਸਦੀ ਹੋਈ ਲੈ ਗਈ। ਇਸ ਦੌਰਾਨ ਬੱਸ ਦਾ ਅਗਲਾ ਟਾਇਰ ਲੜਕੀ ਦੇ ਉਪਰ ਚੜ੍ਹ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਮਾਂ ਨੇ ਬੇਟੀ ਦੀ ਲਾਸ਼ ਨੂੰ ਦੇਖ ਬੇਸੁੱਧ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਸਬਜ਼ੀ ਲੈ ਕੇ ਘਰ ਵਾਪਸ ਜਾ ਰਹੀ ਸੀ ਕਿ ਇਸੇ ਦੌਰਾਨ ਪਹਿਲਾਂ ਬਾਈਕ ਨੇ ਅਤੇ ਫਿਰ ਇਕ ਬੱਸ ਨੇ ਆਪਣੀ ਲਪੇਟ ‘ਚ ਲੈ ਲਿਆ। ਮੌਕੇ ‘ਤੇ ਪਹੁੰਚੀ ਪੁਲਸ ਵੱਲੋਂ ਲੜਕੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਪੁਲਸ ਨੇ ਜਾਂਚ ਕਰਦੇ ਹੋਏ ਡਰਾਈਵਰ ਨੂੰ ਬੂਟਾ ਮੰਡੀ ਦੇ ਨੇੜੇ ਕਾਬੂ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੁੱਟਪਾਥ ਨੂੰ ਵਿੱਚੋਂ ਕੱਟਿਆ ਹੋਇਆ ਹੈ ਅਤੇ ਸ਼ਾਰਟਕਟ ਰਸਤਾ ਬਣਾਇਆ ਹੋਇਆ ਹੈ ਜੋਕਿ ਨਿਯਮਾਂ ਦੇ ਸਖਤ ਖਿਲਾਫ ਹੈ। ਇਹ ਰਸਤਾ ਜਾਨਲੇਵਾ ਸਾਬਤ ਹੋ ਰਿਹਾ ਹੈ।

Be the first to comment

Leave a Reply