ਐਨ. ਟੀ. ਐਸ. ਈ. ਸਾਲ 2017 ਪੀ੍ਖਿਆ 5 ਨਵੰਬਰ ਨੂੰ

ਚੰਡੀਗੜ੍ਹ : ਪੰਜਾਬ ਰਾਜ ਪੱਧਰ ਦੀ ਕੌਮੀ ਯੋਗਤਾ ਖੋਜ ਪ੍ਰੀਖਿਆ – 2017 (ਕੇਵਲ ਦੱਸਵੀ ਸ਼ੇ੍ਣੀ) ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸ੍ਰੀ ਵਿਜੈ ਗਰਗ ਨੇ ਦੱਸਿਆ ਕਿ ਐਨ. ਟੀ. ਐਸ. ਈ. ਸਾਲ 2017 ਵਿਚ ਕੁੱਲ 99 ਵਿਦਿਆਰਥੀਆਂ ਨੂੰ ਚੁਣਨ ਲਈ ਪੀ੍ਖਿਆ 5 ਨਵੰਬਰ ਐਤਵਾਰ ਨੂੰ ਲਈ ਜਾਣੀ ਹੈ। ਪੰਜਾਬ ਰਾਜ ਵਿੱਚ ਸਥਿਤ ਸਰਕਾਰੀ, ਕੇਂਦਰੀ ਵਿਦਿਆਲੇ, ਨਵੋਦਿਆ ਵਿਦਿਆਲੇ ਜਾ ਕਿਸੇ ਪ੍ਰਕਾਰ ਦੇ ਮਾਨਤਾ ਪ੍ਰਾਪਤ ਸਕੂਲ ਵਿੱਚ ਪੜਦੇ ਉਹ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਬੈਠ ਸਕਦੇ ਹਨ, ਜਿਨ੍ਹਾਂ ਨੇ ਨੌਵੀਂ ਸ਼੍ਰੇਣੀ ਦੇ ਸਲਾਨਾ ਪ੍ਰੀਖਿਆ ਵਿੱਚ 70% ਨੰਬਰ ਜਨਰਲ ਕੈਟਾਗਰੀ ਅਤੇ 55% ਨੰਬਰ ਰਾਖਵੀਆ ਸ਼ੇ੍ਣੀਆ ਲਈ ਪਾ੍ਪਤ ਕੀਤੇ ਹਨ। ਉਨ੍ਹਾਂ ਦਸਿਆ ਕਿ ਇਹ ਪ੍ਰੀਖਿਆ ਅੰਗਰੇਜੀ /ਪੰਜਾਬੀ ਮਾਧਿਅਮ ਵਿੱਚ ਹੋਵੇਗੀ। ਇਸ ਪ੍ਰੀਖਿਆ ਦੇ ਦਾਖਲਾ ਫਾਰਮ ਸਕੂਲ ਵੱਲੋਂ ਸਿੱਖਿਆ ਵਿਭਾਗ ਦੇ ਪੋਰਟਲ ਉਤੇ 15 ਸਤੰਬਰ ਤੱਕ ਭਰੇ ਜਾਣਗੇ ਅਤੇ ਐਨ. ਟੀ. ਐਸ. ਈ. ਪ੍ਰੀਖਿਆ ਦੀ ਕੋਈ ਫੀਸ ਨਹੀਂ ਹੈ, ਸ੍ਰੀ ਵਿਜੈ ਗਰਗ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਦੀ ਰਾਖਵਾਂਕਰਨ ਨੀਤੀ ਅਨੁਸਾਰ 15%ਐਸ.ਸੀ.,7.5%ਐਸ.ਟੀ.ਅਤੇ 3% ਸਰੀਰਕ ਰੂਪ ਤੋ ਵਿਕਲਾਗ ਵਿਦਿਆਰਥੀਆਂ ਲਈ ਸੀਟਾਂ ਰਾਖਵੀਆ ਰੱਖੀਆਂ ਗਈਆਂ ਹਨ।

Be the first to comment

Leave a Reply