ਐਨ.ਡੀ.ਪੀ. ਦੇ ਲੀਡਰ ਜਗਮੀਤ ਸਿੰਘ ਨੇ ਗੁਰਕਿਰਨ ਕੌਰ ਸਿੱਧੂ ਨਾਲ ਕਰਾਇਆ ਵਿਆਹ

ਓਟਾਵਾ-ਕੈਨੇਡਾ ਵਿੱਚ ਐਨ.ਡੀ.ਪੀ. (ਨਿਊ ਡੈਮੋਕ੍ਰੇਟਿਕ ਪਾਰਟੀ) ਦੇ ਲੀਡਰ ਜਗਮੀਤ ਸਿੰਘ(39) ਦਾ ਗੁਰਕਿਰਨ(27) ਕੌਰ ਸਿੱਧੂ ਨਾਲ ਵਿਆਹ ਹੋ ਗਿਆ ਹੈ। ਇਹ ਵਿਆਹ ਸਿੱਖ ਮਰਿਆਦਾ ਮੁਤਾਬਕ ਵੀਰਵਾਰ ਨੂੰ ਮੈਕਸੀਕੋ ਵਿਖੇ ਹੋਇਆ। ਜਗਮੀਤ ਦੇ ਪ੍ਰੈੱਸ ਸੈਕਰੇਟਰੀ ਜੇਮਜ਼ ਸਮਿੱਥ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੇ ਵਿਆਹ ਦੇ ਪ੍ਰੋਗਰਾਮ ‘ਚ ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਵੀ ਪੁੱਜੇ ਸਨ ਅਤੇ ਉਨ੍ਹਾਂ ਨੇ ਵੀ ਜਗਮੀਤ ਅਤੇ ਗੁਰਕਿਰਨ ਨਾਲ ਤਸਵੀਰ ਸਾਂਝੀ ਕੀਤੀ ਹੈ। ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਜਗਮੀਤ ਅਤੇ ਗੁਰਕਿਰਨ ਨੂੰ ਮੁਬਾਰਕਾਂ ਦਿੱਤੀਆਂ। ਸੋਸ਼ਲ ਮੀਡੀਆ ‘ਤੇ ਕਈ ਦਿਨਾਂ ਤੋਂ ਇਨ੍ਹਾਂ ਦਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਇਸ ਤੋਂ ਪਹਿਲਾਂ ਜਗਮੀਤ ਅਤੇ ਗੁਰਕਿਰਨ ਦੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਏ ‘ਤੇ ਛਾਈਆਂ ਰਹੀਆਂ ਸਨ। ਜਗਮੀਤ ਦੇ ਪ੍ਰੈੱਸ ਸੈਕਰੇਟਰੀ ਸਮਿੱਥ ਨੇ ਦੱਸਿਆ ਕਿ ਕੁੱਝ ਦਿਨਾਂ ਤਕ ਇਹ ਨਵਾਂ ਜੋੜਾ ਮੈਕਸੀਕੋ ‘ਚ ਰਹੇਗਾ। ਫ਼ਿਲਹਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਅਤੇ ਪਰਿਵਾਰ ਵਾਲਿਆਂ ਨੂੰ ਵਧਾਈ ਸੰਦੇਸ਼ ਮਿਲ ਰਹੇ ਹਨ। ਗੁਰਕਿਰਨ ਕੌਰ ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਹੈ। ਜਗਮੀਤ ਅਤੇ ਗੁਰਕਿਰਨ ਨੇ 16 ਜਨਵਰੀ 2018 ਨੂੰ ਓਨਟਾਰੀਓ ‘ਚ ਮੰਗਣੀ ਕਰਵਾਈ ਜਿਸ ਦੀ ਨਿੱਜੀ ਪਾਰਟੀ ‘ਚ ਉਨ੍ਹਾਂ ਦੇ ਖ਼ਾਸ ਦੋਸਤ ਅਤੇ ਰਿਸ਼ਤੇਦਾਰ ਪੁੱਜੇ ਸਨ। ਇਸ ਮਗਰੋਂ 4 ਫਰਵਰੀ 2018 ਨੂੰ ਉਨ੍ਹਾਂ ਨੇ ਕੁੜਮਾਈ ਕੀਰਤਨ ਕਰਵਾਇਆ ਸੀ।

Be the first to comment

Leave a Reply