
ਐਲਕ ਗਰੋਵ : ਐਲਕ ਗਰੋਵ ਕਮਿਊਨਿਟੀ ਕੌਂਂਸਲ ਅਤੇ ਕਜ਼ਿਊਮਨਸ ਬੋਰਡ ਵੱਲੋ ਮੋਰਸ ਕਮਿਊਨਿਟੀ ਪਾਰਕ, ਐਲਕ ਗਰੋਵ ਵਿਖੇ 11ਵਾਂ ਸਾਲਾਨਾ ਐਲਕ ਫੈਸਟ ਸਮਾਗਮ ਕਰਵਾਇਆ ਗਿਆ। ਇਸ ਸੱਭਿਆਚਾਰਕ ਸਮਾਗਮ ਵਿਚ ਵੱਖ-ਵੱਖ ਜਾਤੀ ਅਤੇ ਧਰਮਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ। ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਲੋਕਾਂ ਨੇ ਇਸ ਦਾ ਆਨੰਦ ਉਠਾਇਆ। ਸਮਾਗਮ ਦੀ ਸ਼ੁਰੂਆਤ ‘ਚ ਐਲਕ ਗਰੋਵ ਸਿਟੀ ਦੇ ਮੇਅਰ ਸਟੀਵ ਲੀ, ਕਜ਼ਿਊਮਨਸ ਬੋਰਡ ਦੇ ਪ੍ਰੈਜ਼ੀਡੈਂਟ ਰੋਡ ਬਰੀਊਰ ਅਤੇ ਐਲਕ ਗਰੋਵ ਸਿਟੀ ਦੇ ਸਾਬਕਾ ਮੇਅਰ ਗੈਰੀ ਡੇਵਿਸ ਨੇ ਆਏ ਕਲਾਕਾਰਾਂ ਅਤੇ ਦਰਸ਼ਕਾਂ ਦਾ ਸਵਾਗਤ ਕੀਤਾ ਅਤੇ ਇਥੇ ਪਹੁੰਚਣ ‘ਤੇ ਧੰਨਵਾਦੀ ਸ਼ਬਦ ਬੋਲੇ। ਇਸ ਸਮਾਗਮ ਵਿਚ ਕਾਂਗਰਸਮੈਨ ਐਮੀ ਬੇਰਾ, ਅਸੈਂਬਲੀ ਮੈਂਬਰ ਜਿਮ ਕੂਪਰ ਦੇ ਡਿਸਟ੍ਰਿਕ ਡਾਇਰੈਕਟਰ ਮਾਈਕੀ ਹੋਠੀ ਅਤੇ ਐਲਕ ਗਰੋਵ ਸਿਟੀ ਮਲਟੀਕਲਚਰਲ ਕਮੇਟੀ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਵੀ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਉਪਰੰਤ ਅਮਰੀਕਾ ਦਾ ਰਾਸ਼ਟਰ ਗਾਣ ਹੋਇਆ। ਫਿਰ ਸ਼ੁਰੂ ਰੰਗਾਰੰਗ ਪ੍ਰੋਗਰਾਮ, ਜਿਸ ਵਿਚ ਵੱਖ-ਵੱਖ ਦੇਸ਼ਾਂ ਦੇ ਰੰਗ ਦੇਖਣ ਨੂੰ ਮਿਲੇ।
ਇਸ ਸਮਾਗਮ ਅਮਰੀਕਾ ਦਾ ਇਕ ਮੇਲਾ ਲੱਗ ਰਿਹਾ ਸੀ। ਬੱਚਿਆਂ ਲਈ ਬਾਊਂਸ ਹਾਊਸ ਅਤੇ ਹੋਰ ਵੀ ਵੱਖ-ਵੱਖ ਤਰ•ਾਂ ਦੀਆਂ ਖੇਡਾਂ ਦਾ ਇੰਤਜ਼ਾਮ ਕੀਤਾ ਗਿਆ ਸੀ। ਖਾਣ-ਪੀਣ ਦੇ ਸਟਾਲ ਮੇਲੇ ਦੀ ਰੌਣਕ ਨੂੰ ਵਧਾ ਰਹੇ ਸਨ। ਸਮੁੱਚਾ ਭਾਈਚਾਰਾ ਇਕ ਜਗ•ਾ ‘ਤੇ ਇਕੱਤਰ ਹੋ ਕੇ ਇਕ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ।
Leave a Reply
You must be logged in to post a comment.