ਐਲਕ ਗਰੋਵ ਸਕੂਲ ਡਿਸਟ੍ਰਿਕ ਵੱਲੋਂ ਸਿੱਖ ਜਾਗਰੂਕਤਾ ਮਹੀਨੇ ਲਈ ਹੋਇਆ ਸਮਾਗਮ

ਸੈਕਰਾਮੈਂਟੋ – ਕੈਲੀਫੋਰਨੀਆ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਨਵੰਬਰ ਮਹੀਨੇ ਨੂੰ ਸਿੱਖ ਜਾਗਰੂਕਤਾ ਅਤੇ ਧੰਨਵਾਦੀ ਮਹੀਨੇ ਵਜੋਂ ਐਲਾਨ ਕੀਤਾ ਜਾ ਰਿਹਾ ਹੈ। ਇਸੇ ਮੁਹਿੰਮ ਦੌਰਾਨ ਐਲਕ ਗਰੋਵ ਯੂਨੀਫਾਈਡ ਸਕੂਲ ਡਿਸਟ੍ਰਿਕ ਵਿਖੇ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਕੂਲ ਡਿਸਟ੍ਰਿਕ ਬੋਰਡ ਦੇ ਸਮੂਹ ਟਰੱਸਟੀਆਂ ਨੇ ਕੀਤੀ। ਇਨ•ਾਂ ਵਿਚੋਂ ਇਕ ਟਰੱਸਟੀ ਬੌਬੀ ਸਿੰਘ ਐਲਨ ਦੀ ਕੋਸ਼ਿਸ਼ ਸਦਕਾ ਇਹ ਸਮਾਗਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਮਲਟੀਕਲਚਰ ਕਮੇਟੀ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਆਪਣੀ ਸਪੀਚ ਵਿਚ ਬੋਲਦਿਆਂ ਕਿਹਾ ਕਿ ਅਮਰੀਕਾ ਵਿਚ ਸਿੱਖ 125 ਸਾਲਾਂ ਤੋਂ ਰਹਿ ਰਹੇ ਹਨ ਅਤੇ ਇਥੋਂ ਦੇ ਸਮਾਜ ਦਾ ਇਕ ਅਭਿੰਨ ਹਿੱਸਾ ਹਨ।
ਸਿੱਖਾਂ ਨੇ ਅਮਰੀਕਾ ਵਿਚ ਮਿਲਟਰੀ, ਖੇਤੀਬਾੜੀ, ਵਿਗਿਆਨ, ਬਿਜ਼ਨਸ ਦੇ ਖੇਤਰਾਂ ਵਿਚ ਅਹਿਮ ਯੋਗਦਾਨ ਪਾਇਆ ਹੈ। ਸ. ਰੰਧਾਵਾ ਨੇ ਇਸ ਮੌਕੇ ਅਸੈਂਬਲੀ ਮੈਂਬਰ ਐਸ਼ ਕਾਲੜਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਨ•ਾਂ ਦੀ ਬਦੌਲਤ ਕੈਲੀਫੋਰਨੀਆ ‘ਚ ਇਕ ਵਾਰ ਫਿਰ ਨਵੰਬਰ ਦਾ ਮਹੀਨਾ ਸਿੱਖ ਜਾਗਰੂਕਤਾ ਵਜੋਂ ਮਨਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਸਤੰਬਰ 2001 ਤੋਂ ਬਾਅਦ ਸਿੱਖਾਂ ਨੂੰ ਗਲਤ ਨਿਗ•ਾ ਨਾਲ ਦੇਖਿਆ ਜਾ ਰਿਹਾ ਹੈ। ਅਜਿਹੇ ਸਮਾਗਮਾਂ ਨਾਲ ਇਹ ਗਲਤਫਹਿਮੀਆਂ ਦੂਰ ਹੋਣਗੀਆਂ। ਇਸ ਮੌਕੇ ਸਕੂਲ ਡਿਸਟ੍ਰਿਕ ਦੀ ਟਰੱਸਟੀ ਬੌਬੀ ਐਲਨ ਨੇ ਬੋਲਦਿਆਂ ਕਿਹਾ ਕਿ ਸਿੱਖ ਇਕ ਮਿਹਨਤੀ ਅਤੇ ਬਹਾਦਰ ਕੌਮ ਹੈ। ਸਾਡੇ ਨੌਜਵਾਨ ਇਸ ਵੇਲੇ ਅਮਰੀਕੀ ਫੌਜ ਵਿਚ ਰਹਿ ਕੇ ਵੀ ਸੇਵਾ ਕਰ ਰਹੇ ਹਨ। ਅੱਜ ਦੇ ਸਮਾਗਮ ਵਿਚ ਨਿਰਮਲ ਸਿੰਘ ਅਤੇ ਸਤਨਾਮ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਜਿਨ•ਾਂ ਦਾ ਬੇਟਾ ਅਮਰੀਕੀ ਫੌਜ ਵੱਲੋਂ ਲੜਦਾ ਹੋਇਆ ਅਫਗਾਨਿਸਤਾਨ ‘ਚ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਸਮੂਹ ਮੈਂਬਰਾਂ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੇ ਸਿੱਖ ਕੌਮ ਦੀ ਇਸ ਕਾਰਗੁਜ਼ਾਰੀ ਲਈ ਧੰਨਵਾਦ ਕੀਤਾ। ਸਕੂਲ ਟਰੱਸਟੀਆਂ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਇਕ ਪਲੇਕ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Be the first to comment

Leave a Reply