ਐਲਸਬਰਾਂਟੇ ‘ਚ ਸਿੱਖ ਸੈਂਟਰ ਨਿਸ਼ਕਾਮ ਸੇਵਾ ਸੰਗਤ ਕਮੇਟੀ ਦਾ ਗਠਨ

ਐਲਸਬਰਾਂਟੇ –  ਸਿੱਖ ਸੈਂਟਰ ਐਲਸਬਰਾਂਟੇ ਦੀ ਸਮੂਹ ਸੰਗਤ ਵੱਲੋਂ ਤਿੰਨ ਹਫਤੇ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ। ਇਨ•ਾਂ ਮੀਟਿੰਗਾਂ ਵਿਚ ਸੰਗਤ ਵੱਲੋਂ ਬਹੁਤ ਸਾਰੇ ਮਸਲੇ ਵਿਚਾਰੇ ਗਏ। ਜਿਨ•ਾਂ ਵਿਚ ਸਭ ਤੋਂ ਵੱਧ ਸੰਗਤ ਨੇ ਸ਼ਾਂਤੀ ਬਣਾਈ ਰੱਖਣ ਅਤੇ ਨਵੀਂ ਪੀੜ•ੀ ਦੇ ਭਵਿੱਖ ਲਈ ਵਿਚਾਰਾਂ ਕੀਤੀਆਂ ਗਈਆਂ। ਗੁਰਦੁਆਰਾ ਸਾਹਿਬ ਵਿਚ ਲਗਾਤਾਰ ਲੜਾਈ ਹੋਣ ਕਰਕੇ ਅਤੇ ਪੁਲਿਸ ਆਉਣ ਕਰਕੇ ਛੋਟੇ ਬੱਚੇ ਡਰਦੇ ਨਹੀਂ ਆ ਰਹੇ ਅਤੇ ਵੱਡੇ ਬੱਚੇ ਦੋਵਾਂ ਧਿਰਾਂ ਦੀ ਮਦਦ ਵਾਸਤੇ ਆ ਰਹੇ ਹਨ। ਸੋ ਸੰਗਤ ਨੇ ਆਪ ਹੰਭਲਾ ਮਾਰ ਕੇ ਸੰਗਤ ਦੀ ਇਕ ਸੰਸਥਾ ਬਣਾਈ ਹੈ, ਜਿਸ ਦਾ ਨਾਮ ਸਿੱਖ ਸੈਂਟਰ ਨਿਸ਼ਕਾਮ ਸੇਵਾ ਸੰਗਤ ਕਮੇਟੀ ਹੈ। ਸੰਗਤ ਨੇ ਫੈਸਲਾ ਕੀਤਾ ਹੈ ਕਿ ਪਿਛਲੇ 4-5 ਸਾਲ ਤੋਂ ਜੋ ਗੁਰੂ ਘਰ ਦਾ ਮਾਹੌਲ ਹੈ, ਸਭ ਦੇ ਸਾਹਮਣੇ ਹੈ, ਕਿੰਨੀ ਵਾਰ ਲੜਾਈ ਹੋਈ ਅਤੇ ਪੱਗਾਂ ਲੱਥੀਆਂ ਅਤੇ ਪੁਲਿਸ ਆਈ ਹੈ। ਸੋ ਸੰਗਤ ਵੱਲੋਂ ਸਮੂਹਿਕ ਰੂਪ ਵਿਚ ਵਾਹਿਗੁਰੂ ਅਕਾਲ ਪੁਰਖ ਜੀ ਦੇ ਹੁਕਮ ਅਨੁਸਾਰ ਸੰਗਤ ਵਿਚੋਂ 7 ਨਾਮ ਸਾਹਮਣੇ ਆਏ ਹਨ। ਇਨ•ਾਂ ਵਿਚੋਂ ਕੋਈ ਵੀ ਸਿੰਘ ਕਦੀ ਵੀ ਸੁਪਰੀਮ ਕੌਂਸਲ ਜਾਂ ਪ੍ਰਬੰਧਕ ਕਮੇਟੀ ਦਾ ਮੈਂਬਰ ਨਹੀਂ ਬਣੇਗਾ। ਇਹ ਸਿੰਘ ਹਨ ਭਾਈ ਕਰਨਵੀਰ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਦੀਦਾਰ ਸਿੰਘ, ਭਾਈ ਜਸਪਾਲ ਸਿੰਘ, ਭਾਈ ਸਤਨਾਮ ਸਿੰਘ, ਭਾਈ ਜਗਤਾਰ ਸਿੰਘ ਅਤੇ ਭਾਈ ਰਣਜੀਤ ਸਿੰਘ ਰਾਏ। ਸੰਗਤ ਨੇ ਇਹ ਸੱਤ ਨਾਵਾਂ ਨੂੰ ਇਕ ਫਾਊਂਡੇਸ਼ਨ ਵਜੋਂ ਮਾਨਤਾ ਦਿੱਤੀ ਹੈ। ਸੰਗਤ ਵੱਲੋਂ ਕੁਝ ਮਤੇ ਪ੍ਰਵਾਨ ਕੀਤੇ ਗਏ। ਜਿਸ ਅਨੁਸਾਰ ਸੁਪਰੀਮ ਕੌਂਸਲ ਅਤੇ ਪ੍ਰਬੰਧਕ ਕਮੇਟੀ, ਨਿਸ਼ਕਾਮ ਸੇਵਾ ਸੰਗਤ ਵਿਚੋਂ ਹੀ ਲਏ ਜਾਣਗੇ। ਦੂਜੇ ਮਤੇ ਵਿਚ ਸਿੱਖ ਸੈਂਟਰ ਨਿਸ਼ਕਾਮ ਸੇਵਾ ਸੰਗਤ ਵੱਲੋਂ ਸੰਗਤ ਨੂੰ ਗੁਰੂ ਘਰ ਦਾ ਸਮੂਹ ਪ੍ਰਬੰਧ ਸੰਭਾਲਣ ਲਈ ਸੱਦਾ ਦਿੱਤਾ ਗਿਆ ਹੈ। ਇਸੇ ਤਰ•ਾਂ ਨਿਸ਼ਕਾਮ ਸੇਵਾ ਸੰਗਤ ਦੇ ਮੈਂਬਰ ਬਣਨ ਲਈ ਵੀ ਸੰਗਤ ਨੂੰ ਅਪੀਲ ਕੀਤੀ ਗਈ ਹੈ।

Be the first to comment

Leave a Reply