ਐਸ਼ਵਰਿਆ ਇਕ ਫਿਲਮ ਲਈ ਹੁਣ ਚਾਰਜ ਕਰੇਗੀ 10 ਕਰੋੜ ਰੁਪਏ

ਨਵੀਂ ਦਿੱਲੀ — ਬਾਲੀਵੁੱਡ ਐਸ਼ਵਰਿਆ ਰਾਏ ਬੱਚਨ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਫੰਨੇ ਖਾਂ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਪਿਛਲੇ ਸਾਲ ਯਾਨੀ ਸਾਲ 2017 ‘ਚ ਐਸ਼ਵਰਿਆ ਰਾਏ ਬੱਚਨ ਦੀ ਕੋਈ ਫਿਲਮ ਨਹੀਂ ਰਿਲੀਜ਼ ਹੋਈ ਸੀ ਪਰ ਇਸ ਸਾਲ ਫੈਨਜ਼ ‘ਫੰਨੇ ਖਾਂ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਪਣੀ ਮੰਗ ਦੇਖਦੇ ਹੋਏ ਐਸ਼ਵਰਿਆ ਰਾਏ ਨੇ ਆਪਣੀ ਫੀਸ ਵਧਾ ਦਿੱਤੀ। ਹੁਣ ਐਸ਼ਵਰਿਆ ਇਕ ਫਿਲਮ ਲਈ 10 ਕਰੋੜ ਰੁਪਏ ਚਾਰਜ ਕਰੇਗੀ। ਹੁਣ ਖਬਰ ਆਈ ਹੈ ਕਿ ਐਸ਼ਵਰਿਆ ਰਾਏ ਇਕ ਹੋਰ ਫਿਲਮ ਦਾ ਆਫਰ ਮਿਲਿਆ ਹੈ। ਐਸ਼ਵਰਿਆ ਰਾਏ ਅਨੁਸ਼ਕਾ ਸ਼ਰਮਾ ਰਾਏ ਨੂੰ ਰਿਪਲੇਸ ਕਰ ਦਿੱਤਾ। ਹੁਣ ਉਹ ਫਿਲਮ ‘ਜੈਸਮੀਨ ਏਕ ਕਿਰਾਏ ਦੀ ਖੋਜ’ ‘ਚ ਨਜ਼ਰ ਆਵੇਗੀ। ਇਹ ਫਿਲਮ ਸਰੋਗੇਸੀ ‘ਤੇ ਆਧਾਰਿਤ ਹੈ, ਜਿਸ ‘ਚ ਐਸ਼ਵਰਿਆ ਇਕ ਸਰੋਗੇਟ ਮਦਰ ਦਾ ਕਿਰਦਾਰ ਕਰ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐਸ਼ਵਰਿਆ ਰਾਏ ਨੇ ਫਿਲਮ ‘ਜਜ਼ਬਾ’ ‘ਚ ਮਾਂ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ‘ਚ ਉਸ ਨਾਲ ਇਰਫਾਨ ਖਾਨ ਵੀ ਸੀ। ਫਿਲਮ ਦੇ ਪ੍ਰੋਡਿਊਸਰ ਪ੍ਰੇਰਣਾ ਰਾਓ ਅਰੋੜਾ ਨੇ ਦੱਸਿਆ ਕਿ ਅਗਲੀ ਫਿਲਮ ‘ਜੈਸਮੀਨ’ ‘ਚ ਐਸ਼ਵਰਿਆ ਰਾਏ ਸਰੋਗੇਟਿਕ ਮਹਿਲਾ ਦਾ ਕਿਰਦਾਰ ਨਿਭਾ ਸਕਦੀ ਹੈ। ਫਿਲਮ ਇਕ ਅਸਲ ਸਟੋਰੀ ‘ਤੇ ਆਧਾਰਿਤ ਹੈ।

Be the first to comment

Leave a Reply