ਐਸ਼ਵਰਿਆ ਨੂੰ ਵੀ ਸਤਾਉਣ ਲੱਗੀ ਅਭਿਸ਼ੇਕ ਦੇ ਕਰੀਅਰ ਦੀ ਚਿੰਤਾ

ਮੁੰਬਈ— ਬਾਲੀਵੁੱਡ ਆਦਾਕਾਰਾ ਅਭਿਸ਼ੇਕ ਬੱਚਨ ਦਾ ਫਿਲਮੀ ਕਰੀਅਰ ਕਾਫੀ ਉਤਾਰ-ਚੜਾਅ ਵਾਲਾ ਰਿਹਾ ਹੈ। ਦੇਖਿਆ ਗਿਆ ਕਿ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਅਭਿਸ਼ੇਕ ਨੂੰ ਉਹ ਸਫਲਤਾ ਹਾਸਿਲ ਨਹੀਂ ਹੋ ਸਕੀ, ਜੋ ਉਨ੍ਹਾਂ ਦੇ ਪਿਤਾ ਅਮਿਤਾਭ ਬੱਚਨ ਤੇ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਾਏ ਬੱਚਨ ਨੂੰ ਮਿਲੀ। ਅਜਿਹੇ ‘ਚ ਅਭਿਸ਼ੇਕ ਦੇ ਫਿਲਮੀ ਕਰੀਅਰ ‘ਤੇ ਕਈ ਸਵਾਲ ਉਠਾਏ ਜਾ ਚੁੱਕੇ ਹਨ। ਹੁਣ ਅਭਿਸ਼ੇਕ ਦੇ ਕਰੀਅਰ ਦੀ ਚਿੰਤਾ ਐਸ਼ਵਰਿਆ ਨੂੰ ਵੀ ਸਤਾਉਣ ਲੱਗੀ ਹੈ ਤੇ ਇਸ ਲਈ ਉਨ੍ਹਾਂ ਨੇ ਉਨ੍ਹਾਂ ਦੇ ਕਰੀਅਰ ਨੂੰ ਲੈ ਕੇ ਕੁਝ ਮਹੱਤਵਪੂਰਨ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ।ਖਬਰਾਂ ਦੀ ਮੰਨੀਏ ਤਾਂ ਐਸ਼ਵਰਿਆ ਦਾ ਮੰਨਣਾ ਹੈ ਕਿ ਅਭਿਸ਼ੇਕ ਦੇ ਕਰੀਅਰ ਨੂੰ ਥੋੜ੍ਹਾ ਪੁਸ਼ ਕਰਨ ਦੀ ਜ਼ਰੂਰਤ ਹੈ ਤੇ ਇਸ ਲਈ ਉਨ੍ਹਾਂ ਨੇ ਆਪਣੇ ਸਾਬਕਾ ਬੁਆਏਫ੍ਰੈਂਡ ਸਲਮਾਨ ਖਾਨ ਦੇ ਸਾਬਕਾ ਮੈਨੇਜਰ ਰੇਸ਼ਮਾ ਸ਼ੈਟੀ ਨੂੰ ਹਾਇਰ ਕੀਤਾ ਹੈ। ਰਿਪੋਰਟ ਮੁਤਾਬਕ ਅਭਿਸ਼ੇਕ ਨੇ ਫਿਲਹਾਲ ਕੋਈ ਨਵਾਂ ਪ੍ਰੋਜੈਕਟ ਸਾਈਨ ਨਹੀਂ ਕੀਤਾ ਹੈ ਤੇ ਉਹ ਇਕ ਬਿਹਤਰ ਪ੍ਰੋਜੈਕਟ ਦੀ ਤਲਾਸ਼ ‘ਚ ਹਨ। ਆਪਣੀ ਪਹਿਲੀ ਤਰਜੀਹ ਤੋਂ ਬਾਅਦ ਹੁਣ ਉਨ੍ਹਾਂ ਦਾ ਪਹਿਲਾ ਨਵਾ ਪ੍ਰੋਜੈਕਟ ਸੰਜੇ ਲੀਲਾ ਭੰਸਾਲੀ ਨਾਲ ਹੋਵੇਗਾ। ਕਵੀ ਤੇ ਲਿਰਿਸਿਸਟ ਸਾਹਿਰ ਲੁਧਿਆਣਵੀ ਦੇ ਜੀਵਨ ‘ਤੇ ਆਧਾਰਿਤ ਬਾਇਓਪਿਕ ਫਿਲਮ ‘ਚ ਅਭਿਸ਼ੇਕ ਨਜ਼ਰ ਆਉਣਗੇ

Be the first to comment

Leave a Reply