ਐਸ ਐਸ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਸਰਕਾਰ ਕੋਲ ਪਹੁੰਚ ਕਰਨ ਸਬੰਧੀ ਕੀਤਾ ਵਿਚਾਰ ਵਟਾਂਦਰਾ

ਗੁਰੂਹਰਸਹਾਏ/ਫਿਰੋਜ਼ਪੁਰ : ਗੌਰਮਿੰਟ ਟੀਚਰ ਯੂਨੀਅਨ ਜਿਲਾ ਫਿਰੋਜਪੁਰ ਦੀ ਮੀਟਿੰਗ ਸਥਾਨਕ ਰੇਲਵੇ ਪਾਰਕ ਪ੍ਰਧਾਨ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਸੀ ਐਸ ਐਸ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਸਰਕਾਰ ਕੋਲ ਪਹੁੰਚ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਿਲਾ ਮੀਤ ਪ੍ਰਧਾਨ ਗੌਰਵ ਮੁੰਜਾਲ ਨੇ ਦੱਸਿਆ ਕਿ ਸੀ ਐਸ ਐਸ ਸਕੀਮ ਅਧੀਨ ਹਿੰਦੀ ਅਧਿਆਪਕ ਸਕੂਲਾਂ ਵਿਚ ਕਾਫੀ ਲੰਮੇ ਸਮੇ ਤੋ ਕੰਮ ਕਰ ਰਹੇ ਹਨ, ਇਨ੍ਹਾਂ 3442 ਪੋਸਟਾਂ ਨੂੰ ਸ਼ਰਤਾਂ ਦੇ ਅਧਾਰ ਤੇ ਸਿਖਿਆ ਵਿਭਾਗ ਵਿਚ ਮਰਜ ਕਰ ਲਿਆ ਗਿਆ ਸੀ,ਪਰ ਅਜੇ ਤੱਕ ਇਨ੍ਹਾਂ ਨੂੰ ਪੱਕੇ ਨਹੀ ਕੀਤਾ ਗਿਆ । ਇਸ ਸਬੰਧੀ ਸਿਖਿਆ ਸਕੱਤਰ ਨਾਲ 18 ਅਗਸਤ ਨੂੰ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਵੀ ਹੋ ਚੁੱਕੀ ਹੈ ਪਰ ਅਜੇ ਤੱਕ  ਕੋਈ ਕਾਰਵਾਈ ਨਹੀ ਹੋਈ।ਇਸ ਮੌਕੇ ਗੁਰੂਹਰਸਹਾਏੇ ਇਕਾਈ ਦੇ ਪ੍ਰਧਾਨ ਅਸ਼ੋਕ ਕੁਮਾਰ ਅਤੇ ਜਨਕ ਰਾਜ ਚੋਪੜਾ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਗਰ ਸਰਕਾਰ ਨੇ ਸਾਡੀ ਜਾਇਜ ਮੰਗ ਨਹੀ ਮੰਨੀ ਤਾਂ ਅਸੀ ਸਘੰਰਸ਼ ਕਰਾਗੇ। ਇਸ ਮੌਕੇ ਜਸਵਿੰਦਰ ਸਿੰਘ ਮੀਤ ਪ੍ਰਧਾਨ,ਰਜੀਵ ਟੰਡਨ,ਸੰਜੀਵ ਟੰਡਨ,ਬਲਵਿੰਦਰ ਕੌਰ ਬਹਿਲ, ਸ਼ਹਿਨਾਜ ਮੈਡਮ,ਆਦਿ ਵੀ ਮਜੂਦ ਸਨ।

Be the first to comment

Leave a Reply

Your email address will not be published.


*