ਐਸ. ਸ਼੍ਰੀਸੰਥ ਤੁਹਾਨੂੰ 6 ਅਕਤੂਬਰ ਨੂੰ ਕੇਸ ਲੜਦੇ ਨਜ਼ਰ ਆਣਗੇ

ਨਵੀਂ ਦਿੱਲੀ— ਭਾਰਤੀ ਟੀਮ ਦੇ ਸੱਜੇ ਹੱਥ ਦੇ ਫਾਸਟ ਮੀਡੀਅਮ ਗੇਂਦਬਾਜ ਐਸ. ਸ਼੍ਰੀਸੰਥ ਤੁਹਾਨੂੰ 6 ਅਕਤੂਬਰ ਨੂੰ ਕੇਸ ਲੜਦੇ ਨਜ਼ਰ ਆਣਗੇ। ਜੀ ਨਹੀਂ, ਸ਼੍ਰੀਸੰਥ ਨੇ ਨਾ ਵਕਾਲਤ ਦੀ ਡਿਗਰੀ ਪੂਰੀ ਕੀਤੀ ਹੈ ਨਾ ਹੀ ਆਈ.ਪੀ.ਐਲ. ਸਪਾਟ ਫਿਕਸਿੰਗ ਮਾਮਲੇ ਵਿਚ ਆਪਣਾ ਪੱਖ ਰੱਖਣ ਵਾਲੇ ਹਨ। 6 ਅਕਤੂਬਰ ਨੂੰ ਫਿਲਮ ‘ਅਕਸਰ – 2’ ਦੀ ਰਿਲੀਜ਼ ਨਾਲ ਹੀ ਉਹ ਬਾਲੀਵੁੱਡ ਵਿਚ ਡੈਬਿਊ ਕਰਨ ਵਾਲੇ ਹਨ। ਖਬਰ ਹੈ ਕਿ ਇਸ ਫਿਲਮ ਵਿਚ ਸ਼੍ਰੀਸੰਥ ਇਕ ਵਕੀਲ ਦੇ ਕਿਰਦਾਰ ਵਿਚ ਦਿਸਣਗੇ।
ਫ਼ਿਲਮ ਦਾ ਟ੍ਰੇਲਰ ਸੋਮਵਾਰ ਨੂੰ ਮੁੰਬਈ ਵਿੱ‌ ਸ਼੍ਰੀਸੰਥ ਦੀ ਹਾਜ਼ਰੀ ਵਿਚ ਰਿਲੀਜ਼ ਕੀਤਾ ਗਿਆ। ਟ੍ਰੇਲਰ ਲਾਂਚ ਦੇ ਮੌਕੇ ਉੱਤੇ ਫ਼ਿਲਮ ਨਾਲ ਜੁੜੀਆਂ ਸਾਰੀਆਂ ਸਟਾਰ ਕਾਸਟ ਮੌਜੂਦ ਸਨ। ਫ਼ਿਲਮ ਵਿਚ ਜ਼ਰੀਨ ਖ਼ਾਨ, ਗੌਤਮ ਰੋੜੇ ਅਤੇ ਅਭਿਨਵ ਸ਼ੁਕਲਾ ਮੁੱਖ ਰੋਲ ਵਿਚ ਹਨ ਅਤੇ ਫ਼ਿਲਮ ਦਾ ਨਿਰਦੇਸ਼ਨ ਅਨੰਤ ਮਹਾਦੇਵਨ ਨੇ ਕੀਤਾ ਹੈ। ‘ਅਕਸਰ-2’ ਇਕ ਥਰਿਲਰ ਫਿਲਮ ਹੈ ਅਤੇ ਇਸ ਫ਼ਿਲਮ ਵਿਚ ਜਰੀਨ ਖ਼ਾਨ ‘ਹੇਟ ਸਟੋਰੀ 3’ ਦੇ ਬਾਅਦ ਫਿਰ ਤੋਂ ਬੋਲਡ ਲੁਕ ਵਿਚ ਨਜ਼ਰ ਆ ਰਹੀ ਹੈ। ਇਹ ਫਿਲਮ 11 ਸਾਲ ਪਹਿਲਾਂ ਰਿਲੀਜ਼ ਹੋਈ ਇਮਰਾਨ ਹਾਸ਼ਮੀ- ਉਦਿਤਾ ਗੋਸਵਾਮੀ ਸਟਾਰ ਫਿਲਮ ਅਕਸਰ (2006) ਦਾ ਸੀਕਵਲ ਹੈ।

Be the first to comment

Leave a Reply