ਐੱਨ. ਆਰ. ਆਈਜ਼ ਤੋਂ ਮੰਗਿਆ ਜਾਂਦਾ ਸੀ ਕਮਿਸ਼ਨ : ਸਿੱਧੂ

ਲੁਧਿਆਣਾ – ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਨੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਪੰਜਾਬ ‘ਚ ਨਿਵੇਸ਼ ਕਰਨ ਦੇ ਇੱਛੁਕ ਪ੍ਰਵਾਸੀ ਭਾਰਤੀਆਂ ਤੋਂ ਕਮਿਸ਼ਨ ਮੰਗੇ ਜਾਣ ਦਾ ਸਨਸਨੀਖੇਜ ਦੋਸ਼ ਲਾਇਆ ਹੈ। ਸਿੱਧੂ ਇਥੇ ਦੋ ਦਿਨਾਂ ਅੰਤਰਰਾਸ਼ਟਰੀ ਪ੍ਰਵਾਸੀ ਪੰਜਾਬੀ ਸਾਹਿਤ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਨਾ ਤਾਂ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ‘ਚ ਨਿਵੇਸ਼ ਲਈ ਉਤਸ਼ਾਹਿਤ ਕੀਤਾ ਤੇ ਨਾ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਪ੍ਰਤੀ ਕੋਈ ਗੰਭੀਰਤਾ ਦਿਖਾਈ। ਸਗੋਂ ਨਿਵੇਸ਼ ਕਰਨ ਦੇ ਇੱਛੁਕ ਪ੍ਰਵਾਸੀ ਪੰਜਾਬੀ ਕਥਿਤ ਤੌਰ ‘ਤੇ ਕਮਿਸ਼ਨ ਮੰਗੇ ਜਾਣ ਦੇ ਡਰ ਨਾਲ ਪੈਰ ਪਿੱਛੇ ਖਿਚਦੇ ਰਹੇ ਹਨ। ਸਿੱਧੂ ਨੇ ਪ੍ਰਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਨੂੰ ਸਫੈਦ ਤੇ ਹਰੀ ਕ੍ਰਾਂਤੀ ਤੋਂ ਬਾਅਦ ਵਿਕਾਸ ਦੇ ਮਾਮਲੇ ‘ਚ ਦੇਸ਼ ਦਾ ਨੰਬਰ ਵਨ ਰਾਜ ਬਣਾਉਣ ਲਈ ਆਪਣਾ ਯੋਗਦਾਨ ਦੇਣ, ਜਿਸ ‘ਚ ਉਨ੍ਹਾਂ ਨੂੰ ਉਤਪਾਦਨ ਤੋਂ ਇਲਾਵਾ ਸੈਰ-ਸਪਾਟਾ ਦੇ ਖੇਤਰ ‘ਚ ਪ੍ਰਵਾਸੀ ਪੰਜਾਬੀਆਂ ਵਲੋਂ ਨਿਵੇਸ਼ ਕਰਨ ਦੀ ਕਾਫੀ ਸੰਭਾਵਨਾਵਾਂ ਦੱਸੀਆਂ, ਜਿਸ ਲਈ ਭ੍ਰਿਸ਼ਟਾਚਾਰ ਮੁਕਤ ਸਿੰਗਲ ਵਿੰਡੋ ਸਿਸਟਮ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਦਾ ਵਿਸ਼ਵਾਸ ਵੀ ਦੁਆਇਆ ਗਿਆ।

Be the first to comment

Leave a Reply