ਓਕਲਾਹੋਮਾ ‘ਚ ਲੱਗੀ ਅੱਗ, ਦੋ ਦੀ ਮੌਤ

ਅਮਰੀਕੀ ਸ਼ਹਿਰ ਓਕਲਾਹੋਮਾ ਦੇ ਜੰਗਲਾਂ ‘ਚ ਅੱਗ ਲੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉੱਚ ਤਾਪਮਾਨ ਅਤੇ ਤੇਜ਼ ਹਵਾਵਾਂ ਨੇ ਅਜਿਹੇ ਹਾਲਾਤ ਬਣਾ ਦਿੱਤੇ ਹਨ ਕਿ ਜੋ ਪਿਛਲੇ ਇਕ ਦਹਾਕੇ ‘ਚ ਦਿਖਾਈ ਨਹੀਂ ਦਿੱਤੇ। ਮੌਸਮ ਸੇਵਾ ਦੇ ਵਿਗਿਆਨਕ ਡੌਗ ਸਪਿੱਗਰ ਨੇ ਕਿਹਾ ਕਿ ਪਿਛਲੇ 10 ਸਾਲਾਂ ‘ਚ ਇਸ ਦਾ ਖਤਰਾ ਸਭ ਤੋਂ ਵਧ ਹੋ ਗਿਆ ਹੈ। ਹਵਾ ‘ਚ 10 ਫੀਸਦੀ ਘੱਟ ਨਮੀ ਕਾਰਨ ਤਾਪਮਾਨ ਦੇ 90 ਦੇ ਨੇੜੇ ਪੁੱਜਣ ਅਤੇ 64 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਫਾਇਰ ਬ੍ਰਿਗੇਡ ਦੇ ਮੁਖੀ ਮਾਰਕ ਸਟੇਨਫੋਰਡ ਨੇ ਕਿਹਾ,”ਇਨ੍ਹਾਂ ਸਥਿਤੀਆਂ ਨਾਲ ਅੱਗ ਤੇਜ਼ੀ ਨਾਲ ਫੈਲ ਸਕਦੀ ਹੈ ਅਤੇ ਇਸ ਨਾਲ ਅੱਗ ਬੁਝਾਊ ਦੇ ਕਰਮਚਾਰੀਆਂ ਨੂੰ ਇਸ ‘ਤੇ ਕਾਬੂ ਪਾਉਣ ‘ਚ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ, ਜੋ ਲੋਕਾਂ ਦੀ ਸੁੱਰਖਿਆ ਲਈ ਵੱਡਾ ਖਤਰਾ ਹਨ। ਇਸ ਇਲਾਕੇ ‘ਚ ਰਹਿਣ ਵਾਲੇ ਇਕ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਨ੍ਹਾਂ ਦਾ 50 ਸਾਲ ਪੁਰਾਣਾ ਘਰ ਸੜ ਕੇ ਸਵਾਹ ਹੋ ਗਿਆ ਹੈ।