ਓਬਰਾਏ ਵਲੋਂ ਕੌਮਾਂਤਰੀ ਮੁਕੇਬਾਜ਼ਾਂ ਲੜਕੀਆਂ ਦਾ ਸਨਮਾਨ

ਪਟਿਆਲਾ – ਸਰਬੱਤ ਦਾ ਭਲਾ ਚੈਰੀਂਟੇਬਲ ਟਰੱਸਟ ਵਲੋਂ ਹੋਰਨਾਂ ਭਲਾਈ ਸਕੀਮਾਂ ਦੇ ਨਾਲ ਨਾਲ ਖੇਡਾਂ ਲਈ ਵੀ ਕਾਰਜ ਵੱਧ ੱੱਚੜ ਕੇ ਕੀਤੇ ਜਾ ਰਹੇ ਹਨ ਜਿਸ ਦਾ ਨਤੀਜਾ ਹੈ ਕਿ ਹਾਲ ਹੀ ‘ਚ ਪੋਲੈਂਡ ‘ਚ ਹੋਏ ਕੌਮਾਂਤਰੀ ਜੂਨੀਅਰ ਮੁੱਕੇਬਾਜ਼ੀ ਕੱਪ ‘ਚੋਂ ਪੰਜਾਬਣ ਮੁੱਕੇਬਾਜ਼ ਸੰਦੀਪ ਕੌਰ ਨੇ ਸੋਨ ਤਗਮਾ ਜਿਤਿਆ ਹੈ ਅਤੇ ਪਿਛਲੇ ਦਿਨੀ ਮੁੱਕੇਬਾਜ਼ ਖੁਸ਼ੀ ਨੇ ਸਰਬੀਆ ‘ਚੋਂ ਸੋਨ ਤਗਮਾ ਜਿੱਤ ਕੇ ਲਿਆਈ ਹੈ । ਬੀਤੇ ਦਿਨੀ ਇਨ੍ਹਾਂ ਦੋਹਾਂ ਦਾ ਇਨ੍ਹਾਂ ਦੇ ਜੱਦੀ ਪਿੰਡ ਹਸਨਪੁਰ ਪ੍ਰੋਹਤਾ ਵਿਖੇ ਪੁੱਜਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਜਿਸ ਦੌਰਾਨ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐੱਸ ਪੀ ਸਿੰਘ ਓਬਰਾਏ ਨੇ ਇਨ੍ਹਾਂ ਦੋਹਾਂ ਮੁਕੇਬਾਜ਼ਾਂ ਦਾ ਸਨਮਾਨ ਕੀਤਾ । ਓਬਰਾਏ ਨੇ ਇਸ ਮੌਕੇ ਤੇ ਦੋਨੋਂ ਮੁਕੇਬਾਜ਼ਾਂ ਨੂੰ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ | ਜ਼ਿਕਰਯੋਗ ਹੈ ਕਿ ਟਰੱਸਟ ਵਲੋਂ ਪੰਜਾਬ ਦੇ ਕਈ ਬਾਕਸਿੰਗ ਰਿੰਗਸ ਅਤੇ ਅਖਾੜਿਆਂ ਦੀ ਮਦਦ ਕੀਤੀ ਹੈ । ਹਸਨਪੁਰ ਵਿਚ ਤੇ ਪੋਲੋ ਗਰਾਉਂਡ ਵਿਚ ਬਾਕਸਿੰਗ ਰਿੰਗ ਟਰੱਸਟ ਵਲੋਂ ਬਣਾਏ ਗਏ ਹਨ ਜਦ ਕਿ ਪੰਜਾਬ ਵਿਚ 1250 ਮੁਕੇਬਾਜ਼ਾਂ ਅਤੇ ਹੋਰਨਾਂ ਖਿਡਾਰੀਆਂ ਨੂੰ ਰੋਜ਼ਾਨਾ ਅੱਧਾ ਲੀਟਰ ਵੇਰਕਾ ਦੁੱਧ ਦੇ ਪੈਕੇਟ ਡਾਈਟ ਦਿੱਤੀ ਜਾਂਦੀ ਹੈ ।ਇਸ ਮੌਕੇ ਤੇ ਅੰਤਰਰਾਸ਼ਟਰੀ ਕੋਚ ਹਰਪ੍ਰੀਤ ਸਿੰਘ ਹੁੰਦਲ ਨੇ ਜਿਥੇ ਖਿਡਾਰਨਾਂ ਦੀ ਮਿਹਨਤ ਦੀ ਤਾਰੀਫ ਕੀਤੀ ਉਥੇ ਡਾ ਓਬਰਾਏ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜੱਸਾ ਸਿੰਘ ਸੰਧੂ, ਡਾ ਅਮਰ ਸਿੰਘ ਅਜ਼ਾਦ, ਡਾ. ਡੀ ਐੱਸ ਗਿੱਲ, ਕੇ ਐੱਸ ਗਰੇਵਾਲ, ਪਿੰਡ ਦੇ ਸਰਪੰਚ ਅਮਰੀਕ ਸਿੰਘ ਆਦਿ ਵੀ ਮੌਜੂਦ ਸਨ ।