ਓਬਾਮਾ ਫਾਊਂਡੇਸ਼ਨ ਲਈ ਚੁਣੇ ਗਏ 20 ਲੋਕਾਂ ‘ਚ ਇਸ ਭਾਰਤੀ ਔਰਤ ਦਾ ਨਾਂ ਵੀ ਸ਼ਾਮਲ

ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਫਾਊਂਡੇਸ਼ਨ ਲਈ ਚੁਣੇ ਗਏ 20 ਨਾਂਵਾਂ ਦੀ ਘੋਸ਼ਣਾ ਕਰ ਦਿੱਤੀ ਹੈ। ਵੈਬਸਾਈਟ ਦੀ ਮੰਨੋਂ ਤਾਂ ਓਬਾਮਾ ਫਾਊਂਡੇਸ਼ਨ ਲਈ 191 ਦੇਸ਼ਾਂ ਦੇ 20,000 ਲੋਕਾਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿਚੋਂ ਸਿਰਫ 20 ਲੋਕਾਂ ਨੂੰ ਚੁਣਿਆ ਗਿਆ ਹੈ।
ਮਾਣ ਦੀ ਗੱਲ ਇਹ ਹੈ ਕਿ ਓਬਾਮਾ ਫਾਊਂਡੇਸ਼ਨ ਲਈ ਚੁਣੇ ਗਏ 20 ਲੋਕਾਂ ਦੇ ਨਾਂਵਾਂ ਵਿਚ ਇਕ ਨਾਂ ਭਾਰਤੀ ਔਰਤ ਦਾ ਵੀ ਹੈ। ਗਲੋਬਲ ਸੋਸ਼ਲ ਚੇਂਜ ਟੈਕਨਾਲੋਜੀ ਦੀ ਐਗਜ਼ੀਕਿਊਟਿਵ ਡਾਇਰੈਕਟਰ ਪ੍ਰੀਤੀ ਹਰਮਨ ਨੂੰ ਓਬਾਮਾ ਫਾਊਂਡੇਸ਼ਨ ਦੇ ਮੈਂਬਰਾਂ ਵਿਚੋਂ ਇਕ ਚੁਣਿਆ ਗਿਆ ਹੈ। ਦਿ ਓਬਾਮਾ ਫਾਊਂਡੇਸ਼ਨ ਟਵਿਟਰ ਹੈਂਡਲ ਜ਼ਰੀਏ ਇਨ੍ਹਾਂ ਸਾਰੇ ਨਾਂਵਾਂ ਦੀ ਘੋਸ਼ਣਾ ਸੋਮਵਾਰ ਨੂੰ ਕੀਤੀ ਗਈ। ਇਕ ਭਾਰਤੀ ਤੋਂ ਇਲਾਵਾ ਬਾਕੀ 19 ਲੋਕ ਜੋ ਚੁਣੇ ਗਏ ਹਨ, ਉਹ ਅਮਰੀਕਾ, ਯੂ.ਕੇ, ਫਿਲੀਪੀਨਜ਼, ਹੰਗਰੀ, ਸਾਊਥ ਅਫਰੀਕਾ ਤੋਂ ਹਨ।

PunjabKesariਇਸ ਤੋਂ ਇਲਾਵਾ ਯੂ.ਐਸ ਵਿਚ ਰਹਿਣ ਵਾਲੇ ਇਕ ਭਾਰਤੀ ਮੂਲ ਦੇ ਨਾਗਰਿਕ ਨਵਦੀਪ ਕੰਗ ਵੀ ਇਨ੍ਹਾਂ 20 ਲੋਕਾਂ ਦੀ ਲਿਸਟ ਵਿਚ ਸ਼ਾਮਲ ਹਨ। ਓਬਾਮਾ ਫਾਊਂਡੇਸ਼ਨ ਦਾ ਮੈਂਬਰ ਬਣਨ ਤੋਂ ਬਾਅਦ ਭਾਰਤੀ ਔਰਤ ਹਰਮਨ ਨੇ ਕਿਹਾ ਕਿ ਮੈਂ ਦੁਨੀਆਭਰ ਦੇ ਖੋਜੀ (ਇਨੋਵੇਟਿਵ) ਲੋਕਾਂ ਨਾਲ ਕੰਮ ਕਰਨ ਜਾ ਰਹੀ ਹਾਂ। ਇਸ ਲਈ ਮੈਂ ਬਹੁਤ ਖੁਸ਼ ਅਤੇ ਉਤਸ਼ਾਹਿਤ ਹਾਂ। ਫਾਊਂਡੇਸ਼ਨ ਨਾਲ ਕੰਮ ਸ਼ੁਰੂ ਕਰਨ ਲਈ ਹੁਣ ਮੈਂ ਹੋਰ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੀ। ਹਰਮਨ ਨੇ ਕਿਹਾ ਕਿ ਸਾਡਾ ਟੀਚਾ ਆਉਣ ਵਾਲੀ ਪੀੜ੍ਹੀ ਨੂੰ ਮਜ਼ਬੂਤ ਕਰਨ ਦਾ ਹੈ।