ਓਵਰਸੀਜ਼ ਗੁਰਦਵਾਰਿਆਂ ਵਿਚ ਭਾਰਤੀ ਅਧਿਕਾਰੀਆਂ ਦੇ ਦਾਖ਼ਲੇ ਤੇ ਪਾਬੰਦੀ

ਨਵੀਂ ਦਿੱਲੀ : ਭਾਰਤ ਸਰਕਾਰ ਨੇ ਕਿਹਾ ਹੈ ਕਿ ਕੈਨੇਡਾ ਅਤੇ ਹੋਰ ਮੁਲਕਾਂ ਦੇ ਬਹੁਤੇ ਸਿੱਖਾਂ ਦੇ ਇੰਡੀਆ ਨਾਲ ਸਬੰਧ ਅੱਛੇ ਹਨ ਪਰ ਵਿਦੇਸ਼ਾਂ ਵਿਚਲੇ ਉਨ੍ਹਾਂ ਮੁੱਠੀ ਭਰ ਅਨਸਰਾਂ ਨੂੰ ਬਹੁਤੀ ਮਹੱਤਤਾ ਨਹੀਂ ਦਿੰਦੀ ਜਿਹੜੇ ਭਾਰਤ ਵਿਰੋਧੀ ਨਫ਼ਰਤ ਫੈਲਾਉਣ ਵਿਚ ਲੱਗੇ ਹੋਏ ਹਨ.
ਕੈਨੇਡਾ , ਅਮਰੀਕਾ ਅਤੇ ਯੂ ਕੇ ਦੇ ਗੁਰਦਵਾਰਿਆਂ ਵਿਚ ਭਾਰਤੀ ਦੂਤਘਰਾਂ ਦੇ ਅਧਿਕਾਰੀਆਂ ਦੇ ਦਾਖ਼ਲੇ ਤੇ ਲਾਈ ਪਾਬੰਦੀ ਬਾਰੇ ਪਹਿਲੀ ਵਾਰ ਮੋਦੀ ਸਰਕਾਰ ਦਾ ਪ੍ਰਤੀਕਰਮ ਦਿੰਦੇ ਹੋਏ ਭਾਰਤੀ ਵਿਦੇਸ਼ ਮਨਿਸਟਰੀ ਦੇ ਇੱਕ ਬੁਲਾਰੇ ਨੇ ਕਿਹਾ ” ਕੈਨੇਡਾ ਅਤੇ ਦੁਨੀਆ ਹੋਰ ਦੇਸ਼ਾਂ ਵਿਚ ਰਹਿ ਰਹੇ ਵਧੇਰੇ ਸਿੱਖਾਂ ਦੇ ਭਾਰਤ ਨਾਲ ਜਜ਼ਬਾਤੀ ਰਿਸ਼ਤੇ ਹਨ . ਉਹ ਇੰਡੀਆ ਨਾਲ ਅੱਛੇ ਸਬੰਧ ਰੱਖਣ ਦੇ ਹਾਮੀ ਹਨ; ਅਸੀਂ ਨਫ਼ਰਤ ਫੈਲਾਉਣ ਅਤੇ ਫ਼ਿਰਕੂ ਵੰਡੀਆਂ ਪਾਉਣ ਵਾਲੇ ਮੁੱਠੀ ਭਰ ਲੋਕਾਂ ਨੂੰ ਅਹਿਮੀਅਤ ਨਹੀਂ ਦਿੰਦੇ

Be the first to comment

Leave a Reply

Your email address will not be published.


*