ਔਰਤ ਦੀ ਸ਼ਰੇਆਮ ਹਾਕੀਆਂ ਨਾਲ ਕੁੱਟਮਾਰ ਕਰਨ ਵਾਲਾ ਦਿਓਰ ਅਤੇ ਉਸ ਦਾ ਦੋਸਤ ਕਾਬੂ

ਪਟਿਆਲਾ –  ਸ਼ੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਹੇ ਇੱਕ ਵੀਡੀਓ ਬਾਰੇ ਪਟਿਆਲਾ ਪੁਲਿਸ ਨੇ ਸ਼ਪਸਟੀਕਰਨ ਦਿੱਤਾ ਹੈ ਕਿ ਭਰਜਾਈ ਦੀ ਸ਼ਰੇਆਮ ਹਾਕੀਆਂ ਨਾਲ ਕੁੱਟਮਾਰ ਕਰਨ ਵਾਲਾ ਦਿਓਰ ਅਤੇ ਉਸ ਦੇ ਦੋਸਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਹਾਲਾਂ ਕਿ ਪੀੜ੍ਹਤਾਂ ਦੇ ਪਤੀ ਦੀ ਭਾਲ ਕੀਤੀ ਜਾ ਰਹੀ ਹੈ।

ਐਸ.ਪੀ ਸਿਟੀ ਕੇਸਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਸ਼ਾਮ ਨੂੰ ਹੀ ਮੌਕੇ ‘ਤੇ ਪੁੱਜੀ ਪੁਲਿਸ ਨੇ 108 ਐਂਬੂਲੈਸ ਬੁਲਾ ਕੇ ਪੀੜ੍ਹਤਾਂ ਨੂੰ ਹਸਪਤਾਲ ‘ਚ ਖੁਦ ਭਰਤੀ ਕਰਵਾਇਆ ਸੀ ਅਤੇ ਮਾਮਲਾ ਦਰਜ ਕਰਕੇ 12 ਘੰਟਿਆਂ ਦੇ ਅੰਦਰ ਹੀ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਉਹਨਾਂ ਕਿਹਾ ਕਿ ਪੁਲਿਸ ਦਾ ਅਕਸ਼ ਸ਼ੋਸ਼ਲ ਮੀਡੀਆ ਵਿੱਚ ਕੁਝ ਇਸ ਤਰ੍ਹਾਂ ਦਾ ਪੇਸ਼ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਸ਼ਰੇਆਮ ਕਿੱਟਆ ਜਾ ਰਿਹਾ ਹੈ ਅਤੇ ਪੁਲਿਸ ਕੁਝ ਨਹੀਂ ਕਰ ਰਹੀ ਜਦ ਕਿ ਹਕੀਕਤ ਇਹ ਹੈ ਕਿ ਪੁਲਿਸ ਨੇ ਹੀ ਪੀੜ੍ਹਤਾਂ ਨੂੰ ਰਾਹਤ ਦਿੱਤੀ ਅਤੇ ਹਸਪਤਾਲ ਚ ਭਰਤੀ ਕਰਵਾਉਣ ਤੋਂ ਇਲਾਵਾ ਕੁਝ ਘੰਟਿਆਂ ਚ ਹੀ ਮਾਮਲਾ ਦਰਜ ਕਰ ਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਉਹਨਾਂ ਦੱਸਿਆ ਕਿ ਬੇਟੀ ਜੰਮਣ ਕਰਕੇ ਦਿਓਰ ਵੱਲੋਂ ਭਰਜਾਈ ਦੀ ਕੁੱਟ-ਮਾਰ ਕਰਨ ਦੀ ਗੱਲ ਜਾਂਚ ਵਿੱਚ ਸਾਹਮਣੇ ਨਹੀਂ ਆਈ ਹੈ ਹਾਲਾਂਕਿ ਇਹ ਮਾਮਲਾ ਮਕਾਨ ਤੇ ਕਬਜੇ ਨੂੰ ਲੈ ਕੇ ਉਲਝਿਆ ਹੋਇਆ ਹੈ।
ਘਟਨਾ ਅਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਪੜਤਾਲ ਬਾਰੇ ਆਯੋਜਿਤ ਕੀਤੀ ਗਈ ਪ੍ਰੈਸ ਕਾਨਫੰਰਸ ਚ ਐਸ.ਪੀ.ਸਿਟੀ ਪਟਿਆਲਾ ਸ੍ਰੀ ਕੇਸਰ ਸਿੰਘ ਨੇ ਦੱਸਿਆ ਕਿ ਮਿਤੀ 13-7-17 ਨੂੰ ਮੀਨਾਂ ਕੈਸ਼ਅਪ ਪਤਨੀ ਦਲਜੀਤ ਸਿੰਘ ਵਾਸੀ ਮਕਾਨ ਨੰਬਰ ਬੀ20/526 ਵਾਸੀ ਨਾਂਭਾ ਗੇਟ ਪਟਿਆਲਾ ਨੂੰ ਦੋਸੀਆਨ ਕਮਲਜੀਤ ਸਿੰਘ ਪੁੱਤਰ ਲੇਟ ਜਸਵੀਰ ਸਿੰਘ ਵਾਸੀ ਨਾਭਾ ਗੇਟ ਪਟਿਆਲਾ (ਦਿਓਰ) ਅਤੇ ਇਸ ਦੇ ਦੋਸਤ ਗੌਰਵਬੀਰ ਸਿੰਘ ਪੁੱਤਰ ਲੇਟ ਜਸਵੀਰ ਸਿੰਘ ਵਾਸੀ ਨਾਭਾ ਗੇਟ ਪਟਿਆਲਾ ਦੀ ਸਹਿ ਪਰ ਹਾਕੀ ਅਤੇ ਹਥੋੜੀ ਦੇ ਨਾਲ ਕੁੱਟਮਾਰ ਅਤੇ ਉਸ ਦੇ ਨਾਲ ਛੇੜ-ਛਾੜ ਕੀਤੀ ਸੀ। ਜਿਸ ਕਾਰਨ ਮੀਨਾਂ ਕੈਸ਼ਅਪ ਰਾਜਿੰਦਰਾ ਹਸਪਤਾਲ ਦਾਖਲ ਹੋਈ ਸੀ। ਜਿਸ ਦੀ ਇਤਲਾਹ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਮਿਲਣ ‘ਤੇ ਏ.ਐਸ.ਆਈ.ਰਣਬੀਰ ਕੁਮਾਰ ਡਵੀਜ਼ਨ ਨੰਬਰ-2 ਪਟਿਆਲਾ ਨੇ ਮੀਨਾਂ ਕੈਸ਼ਅਪ ਦੇ ਬਿਆਨ ਉਤੇ ਮਿਤੀ 13-7-17 ਨੂੰ ਹੀ ਮੁਕੱਦਮਾ ਨੰਬਰ 141 ਮਿਤੀ 13-7-17 ਅ/ਧ 354,341,323,506,120 ਬੀ,34 ਹਿੰ:ਦੰ ਥਾਣਾ ਕੋਤਵਾਲੀ ਪਟਿਆਲਾ ਬਰਖਿਲਾਫ ਦੋਸੀਆਨ ਕਮਲਜੀਤ ਸਿੰਘ (ਦਿਓਰ), ਗੌਰਵਬੀਰ ਸਿੰਘ (ਦੋਸਤ ) ਅਤੇ ਦਲਜੀਤ ਸਿੰਘ (ਪਤੀ) ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਦੀ ਤਫਤੀਸ ਏ.ਐਸ.ਆਈ. ਰਣਬੀਰ ਕੁਮਾਰ ਨੇ ਅਮਲ ਵਿੱਚ ਲਿਆਂਦੀ ਸੀ। ਜਿਸ ਨੇ ਮਿਤੀ 14-7-17 ਨੂੰ ਦੋਸੀਆਨ ਕਮਲਜੀਤ ਸਿੰਘ (ਦਿਓਰ), ਗੌਰਵਬੀਰ ਸਿੰਘ (ਦੋਸਤ ) ਉਕਤਾਨ ਨੂੰ ਗ੍ਰਿਫਤਾਰ ਕਰਕੇ ਲੜਾਈ ਵਿਚ ਵਰਤੀ ਗਈ ਹਾਕੀ ਅਤੇ ਹਥੋੜੀ ਬਰਾਮਦ ਕਰਾ ਕੇ ਦੋਸੀਆਨ ਨੂੰ ਮਿਤੀ 15-7-17 ਨੂੰ ਮਾਣਯੋਗ ਡਿਊਟੀ ਮੈਜਿਸਟੇਟ ਪਟਿਆਲਾ ਜੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਅਤੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ। ਪ੍ਰੰਤੂ ਮਾਨਯੋਗ ਜੱਜ ਸਾਹਿਬ ਨੇ ਦੋਸ਼ੀਆਨ ਉਕਤਾਨ ਦਾ ਮਿਤੀ 29-7-17 ਤੱਕ ਦਾ ਜੂਡੀਸ਼ੀਅਲ ਰਿਮਾਡ ਦਿੱਤਾ ਅਤੇ ਦੋਸ਼ੀਆਨ ਨੂੰ ਬੰਦ ਜੇਲ੍ਹ ਪਟਿਆਲਾ ਕਰਾਇਆ ਗਿਆ ਹੈ। ਐਸ.ਪੀ. ਨੇ ਦੱਸਿਆ ਕਿ ਮੀਨਾਂ ਕੈਸ਼ਅਪ ਦੇ ਲੱਗੀਆਂ ਸੱਟਾਂ ਬਾਰੇ ਵੱਖਰੇ ਤੌਰ ‘ਤੇ ਡਾਕਟਰ ਪਾਸੋ ਡਾਕਟਰੀ ਰਾਇ ਲਈ ਜਾ ਰਹੀ ਹੈ। ਡਾਕਟਰੀ ਰਾਇ ਆਉਣ ‘ਤੇ ਜ਼ੁਰਮ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ। ਦੋਸ਼ੀ ਦਲਜੀਤ ਸਿੰਘ ਦੀ ਗ੍ਰਿਫਤਾਰੀ ਲਈ ਰੇਡਾਂ ਕੀਤੀਆਂ ਜਾ ਰਹੀਆਂ ਹਨ । ਜਿਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਤਫਤੀਸ ਜਾਰੀ ਹੈ। ਵਜ੍ਹਾ ਰੰਜਸ਼ ਇਹ ਹੈ ਕਿ ਮੀਨਾਂ ਕੈਸ਼ਅਪ ਦਾ ਆਪਣੇ ਪਤੀ ਦਲਜੀਤ ਸਿੰਘ ਵਗੈਰਾ ਦੇ ਨਾਲ ਮਾਣਯੋਗ ਅਦਾਲਤ ਵਿੱਚ ਕੇਸ ਚੱਲਦਾ ਹੈ। ਜਿਸ ਕਾਰਨ ਇਹਨਾਂ ਦੋਸੀਆਨ ਨੇ ਮੀਨਾਂ ਕੈਸ਼ਅਪ ਦੇ ਸੱਟਾਂ ਮਾਰੀਆਂ ਹਨ।

Be the first to comment

Leave a Reply